ਕੁਰਾਲੀ ਗਤਕਾ ਅਕੈਡਮੀ ਦੇ ਦਿਲਜੀਤ ਸਿੰਘ ਨੇ ਨੈਸ਼ਨਲ ਚੈਂਪੀਅਨਸ਼ਿਪ ਵਿਚ ਜਿਤਿਆ ਗੋਲ੍ਡ ਮੈਡਲ ਜਪਜੀਤ ਸਿੰਘ ਨੇ ਜਿਤਿਆ ਸਿਲਵਰ ਮੈਡਲ

ਦਿਲਜੀਤ ਸਿੰਘ ਅਤੇ ਜਪਜੀਤ ਸਿੰਘ ਨੂੰ ਮੈਡਲ ਦਿੰਦੇ ਹੋਏ ਐੱਸ ਪੀ ਓਬਰਾਏ ਅਤੇ ਪੰਜਾਬ ਗਤਕਾ ਐਸੋ ਦੇ ਪ੍ਰਧਾਨ ਰਾਜਿੰਦਰ ਸਿੰਘ ਸੋਹਲ
ਗੁਰਸੇਵਕ ਸਿੰਘ ਕੁਰਾਲੀ: ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਤਕਾ ਫੈਡੇਰਾਸ਼ਨ ਆਫ ਇੰਡੀਆ ਵੱਲੋ ਕਰਵਾਈ ਜਾ ਰਹੀ ਚੋਥੀ ਗਤਕਾ ਚੈਂਪੀਨਸ਼ਿਪ ਦੇ ਆਖਰੀ ਦਿਨ ਦੇ ਮੁਕਾਬਲਿਆਂ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦੀ ਟੀਮ ਅੰਡਰ 14 ਉਮਰ ਵਰਗ ਵਿਚ ਖੇਡਦੇ ਹੋਏ ਕੁਰਾਲੀ ਗਤਕਾ ਅਕੈਡਮੀ ਦੇ ਦਿਲਜੀਤ ਸਿੰਘ ਨੇ ਗੋਲ੍ਡ ਅਤੇ ਜਪਜੀਤ ਸਿੰਘ ਨੇ ਚਾਂਦੀ ਦਾ ਮੈਡਲ ਜਿੱਤਕੇ ਕੁਰਾਲੀ ਦਾ ਨਾਮ ਰੋਸ਼ਨ ਕੀਤਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਾਟਾਵਾ ਅਕੈਡਮੀ ਦੇ ਪ੍ਰਧਾਨ ਜਗਦੀਸ ਸਿੰਘ ਖਾਲਸਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੀਤਾ ਓਹਨਾ ਦੱਸਿਆ ਕਿ ਗਤਕਾ ਫੈਡੇਰਾਸ਼ਨ ਵੱਲੋ ਚੋਥੀ ਨੈਸ਼ਨਲ ਪੱਧਰ ਦੀ ਜੂਨੀਅਰ ਅਤੇ ਸੀਨੀਅਰ ਗਤਕਾ ਚੈਂਪੀਅਨਸ਼ਿਪ ਅੰਮ੍ਰਿਤਸਰ ਵਿਖੇ ਮਿਤੀ 12 ਅਤੇ 13 ਅਕਤੂਬਰ 2019 ਨੂੰ ਕਾਰਵਾਈ ਗਈ ਜਿਸ ਵਿਚ ਵੱਖ ਵੱਖ ਰਾਜਾ ਦੀਆ 15 ਟੀਮਾਂ ਵਿਚ ਤਕਰੀਬਨ 600 ਖਿਡਾਰੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ . ਇਨ੍ਹਾਂ ਮੁਕਾਬਲਿਆਂ ਵਿਚ ਕੁਰਾਲੀ ਦੇ ਦੋ ਖਿਡਾਰੀਆਂ ਨੇ ਪੰਜਾਬ ਵੱਲੋ ਖੇਡਦੇ ਹੋਏ ਆਪਣੀ ਕਿਸਮਤ ਅਜਮਾਈ ਕੀਤੀ ਅਤੇ ਆਪਣੇ ਵਧੀਆ ਪ੍ਰਦਰਸ਼ਨ ਸਦਕਾ ਦਿਲਜੀਤ ਸਿੰਘ ਨੇ ਗੋਲ੍ਡ ਅਤੇ ਜਪਜੀਤ ਸਿੰਘ ਨੇ ਚਾਂਦੀ ਦਾ ਮੈਡਲ ਹਾਸਿਲ ਕੀਤਾ . ਅਕੈਡਮੀ ਦੇ ਚੇਅਰਮੈਨ ਗਿਆਨੀ ਸੀਤਲ ਸਿੰਘ ਨੇ ਬੱਚਿਆਂ ਨੂੰ ਮੁਬਾਰਕਾਂ ਦਿਤੀਆਂ ਇਸ ਮੌਕੇ ਬੱਚਿਆਂ ਦੀ ਮਾਤਾ ਪਰਵਿੰਦਰ ਕੌਰ, ਉਸਤਾਦ ਹਰਮਨਜੋਤ ਸਿੰਘ ਜੰਡਪੁਰ,ਰਘੁਬੀਰ ਸਿੰਘ, ਰਾਜਵੀਰ ਸਿੰਘ, ਤਲਵਿੰਦਰ ਸਿੰਘ ਮੋਹਾਲੀ,ਜਸਵਿੰਦਰ ਸਿੰਘ ਪਾਬਲਾ ਰੋਪੜ,ਮਨਪ੍ਰੀਤ ਸਿੰਘ ਆਦਿ ਹਾਜ਼ਿਰ ਸਨ.