ਗਤਕਾ ਚੈਂਪੀਅਨਸ਼ਿਪ ਦੇ ਆਖਰੀ ਦਿਨ ਦੇਖਣ ਨੇ ਮਿਲੇ ਰੋਮਾਂਚਕ ਮੁਕਾਬਲੇ 

0

ਫੈਡੇਰਾਸ਼ਨ ਦੀ ਰੈਫਰੀ ਕਾਉਂਸਿਲ ਟੀਮ ਦੇ ਮੇਂਬਰ

ਗਤਕਾ ਮੁਕਾਬਲਿਆਂ ਨਾਲ ਨੌਜਵਾਨਾਂ ਨੂੰ ਮਿਲਿਆ ਨਵਾਂ ਪਲੈਟਫਾਰਮ

ਪੰਜਾਬ ਦੀ ਜੇਤੂ ਟੀਮ
ਜਗਦੀਸ਼ ਸਿੰਘ (ਅੰਮ੍ਰਿਤਸਰ ਸਾਹਿਬ): ਗੁਰੂ ਨਾਨਕ ਦੇਵ ਜੀ ਦੇ 550  ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਗਤਕਾ ਫੈਡੇਰਾਸ਼ਨ ਆਫ ਇੰਡੀਆ ਵੱਲੋ ਕਰਵਾਈ ਜਾ ਰਹੀ  ਚੋਥੀ ਗਤਕਾ ਚੈਂਪੀਨਸ਼ਿਪ ਦੇ ਆਖਰੀ ਦਿਨ ਦੇ ਮੁਕਾਬਲੇ ਬਹੁਤ ਹੀ ਰੋਮਾਂਚਕ ਰਹੇ ਜਿਸ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦੇ ਖਿਡਾਰੀਆਂ ਨੇ ਓਵਰਆਲ ਟਰਾਫੀ ਆਪਣੇ ਨਾਮ ਕੀਤੀ ਦਿੱਲੀ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਚੰਡੀਗੜ੍ਹ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ .
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਗਤਕਾ ਜਰੂਰੀ – ਐੱਸ ਪੀ ਐੱਸ ਪਰਮਾਰ

ਐੱਸ ਪੀ ਐੱਸ ਪਰਮਾਰ
ਆਖਰੀ ਦਿਨ ਦੇ ਮੁਕਾਬਲਿਆਂ ਦੀ ਸੁਰੁਵਾਤ ਸ੍ਰੀ ਐੱਸ ਪੀ ਐੱਸ ਪਰਮਾਰ ਆਈ ਜੀ ਬਾਰਡਰ ਰੇਂਜ ਅੰਮ੍ਰਿਤਸਰ ਸਾਹਿਬ ਨੇ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਓਹਨਾ ਕਿਹਾ ਗਤਕਾ ਖੇਡ ਸਿੱਖ ਸ਼ਾਸਤਰ ਵਿਦਿਆ ਦਾ ਅਨਿੱਖੜਵਾਂ ਅੰਗ ਹੈ ਜਿਸ ਨਾਲ ਬਚੇ ਖੇਡ ਦੇ ਨਾਲ ਨਾਲ ਆਪਣੇ ਵਿਰਸੇ ਨਾਲ ਵੀ ਜੁੜੇ ਰਹਿੰਦੇ ਹਨ ਓਹਨਾ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੌ ਦੂਰ ਰੱਖਣ ਵਿਚ ਗਤਕਾ ਬਹੁਤ ਸਹਾਈ ਹੋ ਸਕਦਾ ਹੈ . ਅੰਮ੍ਰਿਤਸਰ ਦੇ ਸਾਬਕਾ ਡਿਪਟੀ ਮੇਅਰ ਅਵਿਨਾਸ਼ ਜੌਲੀ ਨੇ ਕਿਹਾ ਕਿ ਬੱਚਿਆਂ ਨੂੰ ਤੰਦਰੁਸਤ ਜਿੰਦਗੀ ਲਈ ਖੇਡਾਂ ਦਾ ਹੋਣਾ ਜਰੂਰੀ ਹੈ ਜਿਸ ਵਿਚ ਗਤਕਾ ਬਹੁਤ ਪ੍ਰਭਾਵਸ਼ਾਲੀ ਸਾਬਿਤ ਹੁੰਦਾ ਹੈ .ਵਿਸ਼ੇਸ਼ ਤੋਰ ਤੇ ਪਹੁੰਚੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਸ੍ਰੀ ਕਰਨਜੀਤ ਸਿੰਘ ਨੇ ਬੱਚਿਆਂ ਨੂੰ ਮੈਡਲ ਦਿਤੇ ਅਤੇ ਚੰਗੇ ਭਵਿੱਖ ਦੀਆ ਸੁਭ ਕਾਮਨਾਵਾਂ ਦਿਤੀਆਂ .ਓਹਨਾ ਕਿਹਾ ਕਿ ਜਿਵੇ ਗਤਕਾ ਨਗਰ ਕੀਰਤਨਾਂ ਤੋਂ ਨਿਕਲ ਕੇ ਇਕ ਖੇਡ ਦੇ ਤੌਰ ਤੇ ਆਪਣੀ ਇਕ ਵੱਖਰੀ ਪਹਿਚਾਣ ਬਣਾ ਰਿਹਾ ਹੈ ਉਹ ਦਿਨ ਦੂਰ ਨਹੀਂ ਜਦੋ ਗਤਕਾ ਓਲਿੰਪਿਕ ਵਿਚ ਵੀ ਖੇਡਿਆ ਜਾਏਗਾ ਓਹਨਾ ਗਤਕਾ ਫੈਡੇਰਾਸ਼ਨ ਆਫ ਇੰਡੀਆ ਅਤੇ ਪੰਜਾਬ ਗਤਕਾ ਐਸੋ ਵੱਲੋ ਗਤਕੇ ਨੂੰ ਪ੍ਰਫੁਲਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਗਤਕਾ ਖੇਡ ਨੂੰ ਪ੍ਰਫੁੱਲਤ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਮੇਸ਼ਾ ਫੈਡੇਰਾਸ਼ਨ ਦੇ ਨਾਲ ਹੈ .
ਗਤਕੇ ਦਾ ਗੋਲ੍ਡ ਕਪ ਕਰਵਾਇਆ ਜਾਏਗਾ – ਓਬਰਾਏ

ਮੈਡਲ ਦਿੰਦੇ ਹੋਏ ਐੱਸ ਪੀ ਓਬਰਾਏ
ਇਨਾਮ ਵੰਡ ਸਮਾਰੋਹ ਵਿਚ ਮੁਖ ਮਹਿਮਾਨ ਦੇ ਤੋਰ ਤੇ ਪਹੁੰਚੇ ਸਰਬਤ ਦਾ ਭਲ਼ਾ ਚੈਰੀਟੇਬਲ ਟ੍ਰਸ੍ਟ  ਦੇ ਸੰਸਥਾਪਕ ਐੱਸ ਪੀ ਓਬਰਾਏ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਦਿਤੇ ਓਹਨਾ ਕਿਹਾ ਕਿ ਗਤਕੇ ਨੂੰ ਓਲਿੰਪਿਕ ਵਿਚ ਦੇਖਣਾ ਓਹਨਾ ਦਾ ਸੁਪਨਾ ਹੈ ਜਿਸਨੂੰ ਉਹ ਜਰੂਰ ਪੂਰਾ ਕਰਨਗੇ ਇਸ ਲਈ ਵਿਸ਼ੇਸ਼ ਰੂਟ ਪਲਾਨ ਵੀ ਤਿਆਰ ਕਰ ਉਸ ਉਤੇ ਕੰਮ ਵੀ ਆਰੰਭ ਕਰ ਦਿੱਤਾ ਗਿਆ ਹੈ ਓਹਨਾ ਕਿਹਾ ਕਿ ਬਹੁਤ ਜਲਦੀ ਸਰਬਤ ਦਾ ਭਲ਼ਾ ਚੈਰੀਟੇਬਲ ਟਰੱਸਟ ਵੱਲੋ ਪੰਜਾਬ ਗਤਕਾ ਐਸੋ ਅਤੇ ਗਤਕਾ ਫੈਡੇਰਾਸ਼ਨ ਐੱਫ ਇੰਡੀਆ ਦੇ ਸਹਿਜੋਗ ਨਾਲ ਗੋਲ੍ਡ ਕਪ ਕਰਵਾਇਆ ਜਾਏਗਾ ਜਿਸ ਵਿਚ ਜੇਤੂ ਟੀਮ ਨੂੰ ਕੈਸ਼ ਇਨਾਮ ਵੀ ਦਿਤੇ ਜਾਣਗੇ . ਪੰਜਾਬ ਗਤਕਾ ਐਸੋ ਦੇ ਪ੍ਰਧਾਨ ਰਾਜਿੰਦਰ ਸਿੰਘ ਸੋਹਲ ਅਤੇ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇਕੇ  ਜੀ ਆਇਆ ਆਖਿਆ . ਸਟੇਜ ਸੈਕਟਰੀ ਦੀ ਭੂਮਿਕਾ ਜਗਦੀਸ਼ ਸਿੰਘ ਕੁਰਾਲੀ ਦੁਵਾਰਾ ਨਿਬਾਈ ਗਈ . ਚੈਂਪੀਅਨਸ਼ਿਪ ਦੇ ਅਖੀਰ ਵਿਚ ਵੱਖ ਵੱਖ ਰਾਜਾ ਤੋਂ ਆਏ ਕੋਚ ਅਤੇ ਮੈਨੇਜਰ ਨੂੰ ਸਨਮਾਨ ਚਿਨ ਦੇਕੇ ਸਨਮਾਨਿਤ ਕੀਤਾ ਗਿਆ .ਇਸ ਚੈਂਪੀਅਨਸ਼ਿਪ ਨੂੰ ਸਫਲਤਾ ਪੂਰਵਕ ਕਰਵਾਉਣ ਵਿਚ ਮਨਵਿੰਦਰ ਸਿੰਘ ਵਿੱਕੀ ਨੈਸ਼ਨਲ ਕੋ ਆਰਡੀਨੇਟਰ  ਦਾ ਵਿਸ਼ੇਸ਼ ਸਹਿਜੋਗ ਰਿਹਾ . ਇਸ ਮੌਕੇ ਜਸਵਿੰਦਰ ਸਿੰਘ ਪਾਬਲਾ ਮੈਡਮ ਜਗਕੀਰਨ ਕੌਰ ਵੜੈਚ,ਮਨਜੀਤ ਸਿੰਘ ਗਤਕਾ ਮਾਸਟਰ,ਰਾਜਵੀਰ ਸਿੰਘ, ਹਰਦੀਪ ਸਿੰਘ,ਹਰਪ੍ਰੀਤ ਸਿੰਘ ਹੈਪੀ, ਦਵਿੰਦਰ ਸਿੰਘ ਮਰਦਾਨਾ,ਪਰਵਿੰਦਰ ਕੌਰ ਕੁਰਾਲੀ,ਹਰਮਨਜੋਤ ਸਿੰਘ, ਹਰਦੇਵ ਸਿੰਘ, ਕਰਮਜੀਤ ਸਿੰਘ,ਗੁਰਲਾਲ ਸਿੰਘ,ਨੈਪਿੰਦਰ ਨਿਮਾਣਾ,ਮਨਪ੍ਰੀਤ ਸਿੰਘ ਮਾਛੀਵਾੜਾ,ਰਾਜਿੰਦਰ ਸਿੰਘ ਤੂਰ ਆਦਿ ਮੌਜੂਦ ਸਨ.

About Author

Leave a Reply

Your email address will not be published. Required fields are marked *

You may have missed