ਜਸਮੇਰ ਸਿੰਘ ਖੇੜੀ ਦਾ ਨਵਾਂ ਧਾਰਮਿਕ ਗੀਤ ਹੋਇਆ ਰਿਲੀਜ

ਜਗਦੀਸ਼ ਸਿੰਘ ਕੁਰਾਲੀ : ਖਰੜ ਦੇ ਲਾਗੈ ਪੈਂਦੇ ਪਿੰਡ ਖੇੜੀ ਵਿਖੇ ਪੰਥ ਦੇ ਪ੍ਰਸਿੱਧ ਢਾਡੀ ਜਸਮੇਰ ਸਿੰਘ ਖੇੜੀ ਅਤੇ ਲੁਧਿਆਣੇ ਵਾਲ਼ੀਆਂ ਬੀਬੀਆਂ ਦਾ ਨਵਾਂ ਧਾਰਮਿਕ ਗੀਤ ਦੁਗਣੀ ਕਰ ਕੇ ਮੋੜਦਾ ਨੂੰ ਉਘੇ ਸਮਾਜ ਸੇਵੀ ਭੁਪਿੰਦਰ ਸਿੰਘ ਬਿੱਟਾ ਮੌਜੂਦਾ ਸਰਪੰਚ ਖੇੜੀ ਨੇ ਰਿਲੀਜ ਕੀਤਾ ਇਸ ਸੰਬੰਧੀ ਭਾਈ ਜਸਮੇਰ ਸਿੰਘ ਖੇੜੀ ਨੇ ਕਿਹਾ ਕਿ ਓਹਨਾ ਨੂੰ ਇਸ ਨਵੇਂ ਧਾਰਮਿਕ ਗੀਤ ਤੌ ਕਾਫੀ ਉਮੀਦਾਂ ਹਨ ਕਿਊਕਿ ਇਸ ਵਿਚ ਖਾਲਸੇ ਦੇ ਜੁਝਾਰੂਪਨ ਨੂੰ ਦਰਸਾਇਆ ਗਿਆ ਹੈ ਓਹਨਾ ਨਾਲ ਇਸ ਮੌਕੇ ਜਤਿੰਦਰ ਸਿੰਘ,ਜਗਜੀਤ ਸਿੰਘ,ਅਮਰੀਕ ਸਿੰਘ, ਗਿਆਨੀ ਦਿਲਬਾਗ਼ ਸਿੰਘ,ਦੀਦਾਰ ਸਿੰਘ,ਰਾਜਿੰਦਰ ਸਿੰਘ ਤੌ ਇਲਾਵਾ ਪਿੰਡ ਦੇ ਪਤਵੰਤੇ ਹਾਜ਼ਿਰ ਸਨ.