‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਬਾਰੇ ਜਾਗਰੂਕ ਕਰਨਾ ਸਮੂਹ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿੰਮੇਵਾਰੀ: ਡਾ. ਦਲੇਰ ਸਿੰਘ ਮੁਲਤਾਨੀ

0

ਹਰਕਿਰਨਜੀਤ ਸਿੰਘ ਫਾਜ਼ਿਲਕਾ: ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਆਮ ਲੋਕਾਂ ਦੀ ਸਿਹਤ ਦੀ ਰਖਵਾਲੀ ਲਈ 20 ਅਗਸਤ 2019 ਤੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੋਜਨਾ ਬਾਰੇ ਵੱਖ-ਵੱਖ ਸਿਹਤ ਸੰਸਥਾਵਾਂ (ਸੀ.ਐਚ.ਸੀ. ਸੀਤੋਗੁੰਨੋ ਅਤੇ ਖੂਈ ਖੇੜਾ) ਦਾ ਨਿੱਜੀ ਦੌਰਾ ਕਰਕੇ ਸਟਾਫ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਜੋ ਕਿ ਲੋਕ ਹਿੱਤ ਵਿੱਚ ਇੱਕ ਬਹੁਤ ਵਧੀਆ ਸਕੀਮ ਹੈ, ਉਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹਰੇਕ ਸਿਹਤ ਕਰਮਚਾਰੀ ਦੀ ਨਿੱਜੀ ਜਿੰਮੇਵਾਰੀ ਹੈ।ਡਾ. ਮੁਲਤਾਨੀ ਨੇ ਦੱਸਿਆ ਕਿ ਜਿਲ੍ਹਾ ਫਾਜ਼ਿਲਕਾ ਵਿੱਚ ਰੌਜਾਨਾਂ 20-25 ਦੇ ਲਗਭਗ ਮਰੀਜ਼ ਸਰਕਾਰੀ ਹਸਪਤਾਲਾਂ ਵਿੱਚ ਇਸ ਸਕੀਮ ਦਾ ਫਾਇਦਾ ਉਠਾ ਰਹੇ ਹਨ ਅਤੇ ਇਨ੍ਹੇ ਹੀ ਲਗਭਗ ਜਿਲ੍ਹੇ ਦੇ ਪ੍ਰਾਇਵੇਟ ਅਨੁਬੰਧਿਤ ਹਸਪਤਾਲਾਂ ਵਿੱਚ ਇਸ ਸਕੀਮ ਦਾ ਲਾਹਾ ਲੈ ਰਹੇ ਹਨ। ਇਸ ਸਕੀਮ ਤਹਿਤ ਬਹੁਤ ਵੱਡੀਆਂ-ਵੱਡੀਆਂ ਬਿਮਾਰੀਆਂ ਤੋਂ ਇਲਾਵਾ ਰੋਜ਼ਾਨਾਂ ਡਲਿਵਰੀ ਕੇਸ, ਸਜੇਰਿਅਨ ਕੇਸ ਕਵਰ ਕੀਤੇ ਜਾ ਰਹੇ ਹਨ।ਡਾ. ਮੁਲਤਾਨੀ ਨੇ ਪੇਂਡੂ ਖੇਤਰਾ ਵਿੱਚ ਕੰਮ ਕਰ ਰਹੇ ਸਿਹਤ ਕਾਮਿਆ (ਮ.ਪ.ਹ.ਵ. ਮੇਲ ਅਤੇ ਫੀਮੇਲ), ਐਲ.ਐਚ.ਵੀ., ਸੀ.ਐਚ.ਓ, ਸੁਪਰਵਾਈਜਰਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਜਦੋਂ ਵੀ ਕੋਈ ਜਣੇਪੇ ਵਾਲਾ ਕੇਸ ਉਹਨ੍ਹਾਂ ਦੇ ਸਪੰਰਕ ਵਿੱਚ ਆਉਂਦਾ ਹੈ ਤਾਂ ਉਸ ਜਣੇਪੇ ਵਾਲੀ ਔਰਤ ਦਾ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਈ-ਕਾਰਡ ਬਣਾਉਣਾ (ਕਿ ਮੇਰਾ ਪਰਿਵਾਰ ਯੋਗ ਹੈ, ਜਾਂਚ ਕਰਕੇ) ਸਟਾਫ ਦੀ ਜਿੰਮੇਵਾਰੀ ਹੋਵੇਗੀ ਤਾਂ ਜੋ ਗਰਭਵਤੀ ਮਾਂ ਨੂੰ ਜਣੇਪੇ ਦੌਰਾਨ ਕਿਸੇ ਵੀ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।ਡਾ. ਮੁਲਤਾਨੀ ਨੇ ਦੱਸਿਆ ਕਿ ਹੁਣ ਤੱਕ ਜਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲਾਂ ਵਿੱਚ 461 ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 393 ਮਰੀਜਾਂ ਦਾ ਵੱਖ-ਵੱਖ ਬਿਮਾਰੀਆਂ ਤਹਿਤ ਇਲਾਜ ਕੀਤਾ ਜਾ ਚੁੱਕਾ ਹੈ। ਇਹ ਤਾਦਾਦ ਰੌਜਾਨਾਂ ਵੱਧਦੀ ਜਾ ਰਹੀ ਹੈ। ਡਾ. ਮੁਲਤਾਨੀ ਨੇ ਸਿਵਲ ਹਸਪਤਾਲ ਵਿੱਚ ਚੂਲ੍ਹੇ ਦਾ ਅਪ੍ਰੈਸ਼ਨ ਕਰਨ ਅਤੇ ਇੱਕ ਵੱਡੇ ਪ੍ਰਾਈਵੇਟ ਹਸਪਤਾਲ ਵਿੱਚ ਯੂਰੀਨਰੀ ਬਲੈਡਰ ਦੇ ਵੱਡੇ ਸਫਲ ਅਪ੍ਰੈਸ਼ਨ ਕਰਨ ਦੀ ਪ੍ਰਸੰਸਾ ਕਰਦੇ ਹੋਏ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਅੱਗੇ ਆਉਣ।ਇਸ ਮੌਕੇ ਤੇ ਉਹਨ੍ਹਾਂ ਦੇ ਨਾਲ ਸੀਨੀਅਰ ਮੈਡੀਕਲ ਅਫਸਰ ਖੂਈ ਖੇੜਾ ਡਾ. ਤਰਨਦੀਪ, ਸੀਨੀਅਰ ਮੈਡੀਕਲ ਅਫਸਰ ਸੀਤੋਗੁੰਨੋ ਡਾ. ਰਵੀ ਬਾਂਸਲ, ਜਿਲ੍ਹਾ ਮਾਸ ਮੀਡੀਆ ਅਫਸਰ ਸ਼੍ਰੀ ਅਨਿਲ ਧਾਮੂ, ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਪ੍ਰੋਗਰਾਮ ਮੈਨੇਜਰ, ਬੀ.ਈ.ਈ. ਸ਼੍ਰੀ ਸੁਸ਼ੀਲ ਕੁਮਾਰ ਮੌਜੂਦ ਸਨ।

About Author

Leave a Reply

Your email address will not be published. Required fields are marked *

You may have missed