ਹੁਸ਼ਿਆਰਪੁਰ ਵਿਖੇ ਡੀ.ਸੀ. ਦਫ਼ਤਰ ਦੀਆਂ ਸਾਰੀਆਂ ਬਰਾਂਚਾਂ ‘ਚ ਲਾਗੂ ਹੋਇਆ ਈ-ਆਫਿਸ

0

ਡਿਪਟੀ ਕਮਿਸ਼ਨਰ ਨੇ ਈ-ਆਫਿਸ ਦੇ ਕੰਮ ਦਾ ਲਿਆ ਜਾਇਜ਼ਾ–
•ਸਰਕਾਰੀ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣਾ ਈ-ਆਫਿਸ ਦਾ ਉਦੇਸ਼

ਹੁਸ਼ਿਆਰਪੁਰ:  ਹੁਸ਼ਿਆਰਪੁਰ ਵਿਖੇ ਡੀ.ਸੀ. ਦਫ਼ਤਰ ਦੀਆਂ ਸਾਰੀਆਂ ਬਰਾਂਚਾਂ ਵਿੱਚ ਈ-ਆਫਿਸ ਲਾਗੂ ਕੀਤਾ ਜਾ ਚੁੱਕਾ ਹੈ ਅਤੇ ਇਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਜਿਥੇ ਕੰਮਾਂ ਵਿੱਚ ਹੋਰ ਪਾਰਦਰਸ਼ਤਾ ਵਧੀ ਹੈ, ਉਥੇ ਕਾਗਜ਼ੀ ਕਾਰਵਾਈ ਵੀ ਘਟੀ ਹੈ। ਅੱਜ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਡੀਸੀ ਦਫ਼ਤਰ ਦੀਆਂ ਵੱਖ-ਵੱਖ ਬਰਾਂਚਾਂ ਦੇ ਈ-ਆਫਿਸ ਦੇ ਕੰਮ ਦਾ ਜਾਇਜ਼ਾ ਲਿਆ।ਇਕ ਮਹੀਨਾ ਪਹਿਲਾਂ ਅਪਣਾਈ ਗਈ ਇਸ ਪ੍ਰਣਾਲੀ ਦੇ ਕੰਮਕਾਜ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਈ-ਆਫਿਸ ਦੇ ਲਾਗੂ ਹੋਣ ਉਪਰੰਤ ਬਰਾਂਚਾਂ ਵਿੱਚ ਡਾਕ ਦੀ ਫਿਜ਼ੀਕਲ ਮੂਵਮੈਂਟ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰ.ਆਈ.ਏ. ਸ਼ਾਖਾ ਵਿੱਚ ਰਸੀਦ ਨੂੰ ਸਕੈਨ ਕਰਕੇ ਇਲੈਕਟ੍ਰੋਨਿਕ ਮੂਵਮੈਂਟ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਈ-ਆਫਿਸ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 7 ਤਕਨੀਕੀ ਮਾਸਟਰ ਟਰੇਨਰ ਨਿਯੁਕਤ ਕੀਤੇ ਗਏ ਹਨ, ਜੋ ਵੱਖ-ਵੱਖ ਬਰਾਂਚਾਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਈ-ਆਫਿਸ ਦਾ ਉਦੇਸ਼ ਦਫ਼ਤਰੀ ਦਸਤਾਵੇਜ਼ੀ ਪ੍ਰਕ੍ਰਿਆ ਨੂੰ ਹੋਰ ਪ੍ਰਭਾਵਸ਼ਾਲੀ, ਸਰਲ ਅਤੇ ਪਾਰਦਰਸ਼ੀ ਬਣਾਉਣਾ ਹੈ।ਉਨ੍ਹਾਂ ਦੱਸਿਆ ਕਿ ਪੇਸ਼ੀ ਬਰਾਂਚ (ਏ.ਡੀ.ਸੀ.) ਤੋਂ ਇਲਾਵਾ ਐਮ.ਏ., ਡੀ.ਆਰ.ਏ. (ਟੀ), ਪਲਾਨਿੰਗ, ਐਲ.ਐਫ.ਏ., ਐਚ.ਆਰ.ਸੀ ਅਤੇ ਆਰ.ਆਰ.ਏ. ਬਰਾਂਚਾਂ ਵਲੋਂ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਈ-ਆਫਿਸ ਰਾਹੀਂ ਇਨ੍ਹਾਂ ਬਰਾਂਚਾਂ ਵਲੋਂ ਕੰਮ ਦਾ ਨਿਪਟਾਰਾ 100 ਫੀਸਦੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡੀਸੀ ਦਫ਼ਤਰ ਦੇ ਸਾਰੇ ਕਰਮਚਾਰੀਆਂ ਨੇ ਬਹੁਤ ਹੀ ਸਾਕਾਰਤਮਕ ਤਰੀਕੇ ਨਾਲ ਈ-ਆਫਿਸ ਦੀ ਨਵੀਂ ਪ੍ਰਣਾਲੀ ਨੂੰ ਅਪਣਾਇਆ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਈ-ਆਫਿਸ ਸਾਲ-2016 ਵਿੱਚ ਪਾਇਲਟ ਪ੍ਰੋਜੈਕਟ ਵਜੋਂ ਡੀ.ਸੀ. ਦਫ਼ਤਰ ਦੀਆਂ 5 ਬਰਾਂਚਾਂ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਕੰਪਿਊਟਰ ਅਤੇ ਸਬੰਧਤ ਹੋਰ ਸਾਜੋ-ਸਮਾਨ ਤੇ ਉਪਕਰਨ ਵੀ ਮੁਹੱਈਆ ਕਰਵਾਏ ਗਏ ਸਨ ਅਤੇ ਆਉਣ ਵਾਲੀ ਸਾਰੀ ਡਾਕ ਨੂੰ ਸਕੈਨ ਕਰਨ ਲਈ ਆਰ.ਆਈ.ਏ. ਸ਼ਾਖਾ ਵਿੱਚ ਕੇਂਦਰੀ ਰਜਿਸਟਰੀ ਯੂਨਿਟ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਰੀਆਂ ਬਰਾਂਚਾਂ ਦੇ ਕਰਮਚਾਰੀਆਂ ਨੂੰ ਬਿਨ੍ਹਾਂ ਰੁਕਾਵਟ ਨੈਟਵਰਕ ਦੀ ਸੁਵਿਧਾ ਪ੍ਰਦਾਨ ਕਰਨ ਲਈ ਡੀਸੀ ਦਫ਼ਤਰ ਦੀਆਂ ਸਾਰੀਆਂ ਬਰਾਂਚਾ ਵਿੱਚ ਨੈਟਵਰਕਿੰਗ ਕੀਤੀ ਗਈ ਹੈ।ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਸਤੰਬਰ 2019 ਵਿੱਚ ਈ-ਆਫਿਸ ਯੋਜਨਾ ਨੂੰ ਡੀਸੀ ਦਫ਼ਤਰ ਦੀਆਂ ਸਾਰੀਆਂ ਬਰਾਂਚਾ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ। ਇਸ ਦੌਰਾਨ 13 ਸਤੰਬਰ 2019 ਨੂੰ ਸਾਰੇ ਅਧਿਕਾਰੀਆਂ ਨੂੰ ਈ-ਆਫਿਸ ਦੇ ਪ੍ਰਯੋਗ ਬਾਰੇ ਜਾਗਰੂਕ ਅਤੇ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਲਈ ਸਾਰੇ ਅਧਿਕਾਰੀਆਂ ਦੇ ਈ-ਮੇਲ ਐਡਰੈਸ Punjab.gov.in ਅਤੇ e-office.punjab.gov.in ‘ਤੇ ਬਣਾਏ ਜਾ ਚੁੱਕੇ ਹਨ।

About Author

Leave a Reply

Your email address will not be published. Required fields are marked *

You may have missed