ਪ੍ਰਸਿੱਧ ਪੰਜਾਬੀ ਗਾਇਕ ਅਰਮਾਨ ਭੰਗੂ ਨੂੰ ਸਦਮਾ, ਮਾਂ ਦਾ ਦਿਹਾਂਤ, ਭੋਗ ਭਲਕੇ

ਅਰਮਾਨ ਭੰਗੂ ਦੀ ਮਾਤਾ ਦੀ ਫਾਈਲ ਫੋਟੋ
ਜਗਦੀਸ਼ ਸਿੰਘ : ਪ੍ਰਸਿੱਧ ਪੰਜਾਬੀ ਲੋਕ ਗਾਇਕ ਅਰਮਾਨ ਭੰਗੂ ਨੂੰ ਉਸ ਸਮੇ ਗਹਿਰਾ ਸਦਮਾ ਲੱਗਿਆ ਜਦੋ ਕੁਛ ਦਿਨ ਬੀਮਾਰ ਰਹਿਣ ਉਪਰੰਤ ਓਹਨਾ ਦੀ ਮਾਤਾ ਦੀ ਅਚਾਨਕ ਹੀ ਮੌਤ ਹੋ ਗਈ ਬਹੁਤ ਹੀ ਭਰੇ ਮਨ ਨਾਲ ਭੰਗੂ ਨੇ ਦੱਸਿਆ ਓਹਨਾ ਦੀ ਮਾਤਾ ਦੀ ਹੱਲਾਸ਼ੇਰੀ ਦੇ ਸਦਕਾ ਹੀ ਅੱਜ ਉਹ ਇਸ ਜਗਹ ਪਹੁੰਚੇ ਹਨ ਭੰਗੂ ਨੇ ਕਿਹਾ ਕਿ ਮੇਰੇ ਲਈ ਇਹ ਕਦੇ ਵੀ ਨਾ ਪੂਰਾ ਹੋਣ ਵਾਲ਼ਾ ਘਾਟਾ ਹੈ. ਇਸ ਮੌਕੇ ਪੰਜਾਬੀ ਜਗਤ ਦੇ ਸਾਰੇ ਕਲਾਕਾਰਾਂ ਦੁਆਰਾ ਅਰਮਾਨ ਭੰਗੂ ਨਾਲ ਦੁੱਖ ਸਾਂਝਾ ਕੀਤਾ ਗਿਆ . ਅਰਮਾਨ ਨੇ ਦੱਸਿਆ ਕਿ ਓਹਨਾ ਦੀ ਮਾਤਾ ਜੀ ਦੀ ਅੰਤਿਮ ਅਰਦਾਸ ਕਲ ਨੂੰ ਮਿਤੀ 7 -10 -2019 ਨੂੰ ਜਰਗ ਵਿਖੇ ਹੋਏਗੀ .