ਦਰਪਨ ਸਿਟੀ ਖਰੜ ਸੜਕ ਤੇ ਦਿਨ ਦਿਹਾੜੇ ਹੋਏ ਕਤਲ ਦੀ ਵਾਰਦਾਤ ਦੀ ਗੁੱਥੀ ਸੁਲਝੀ : ਐਸ.ਐਸ.ਪੀ , ਕਤਲ ਲਈ ਜ਼ਿਮੇਵਾਰ ਦੋ ਦੋੋਸ਼ੀਆਂ  ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

0

ਐਸ.ਏ.ਐਸ ਨਗਰ, ਜਗਦੀਸ਼ ਸਿੰਘ ਕੁਰਾਲੀ :ਸ੍ਰੀ ਕੁਲਦੀਪ ਸਿੰਘ ਚਹਿਲ ਆਈ.ਪੀ.ਐਸ, ਐਸ.ਐਸ.ਪੀ, ਐਸ.ਏ.ਐਸ ਨਗਰ ਨੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਦੋ ਦਿਨ ਪਹਿਲਾਂ ਸਟੇਡੀਅਮ ਰੋਡ ਦਰਪਨ ਸਿਟੀ ਖਰੜ ਸੜਕ ਤੇ ਦਿਨ ਦਿਹਾੜੇ ਹੋਏ ਕਤਲਦੀ ਵਾਰਦਾਤ ਵਿੱਚ  ਸ੍ਰੀ ਸਿਮਰਨਜੀਤ ਸਿੰਘ ਲੰਗ ਡੀ.ਐੱਸ.ਪੀ ਖਰੜ, ਸ਼੍ਰੀ ਦਮਨਬੀਰ ਸਿੰਘ(ਪ੍ਰੋਬੇਸ਼ਨਰ ਡੀ.ਐੱਸ.ਪੀ) ਅਤੇ  ਸ੍ਰੀ ਬਿਕਰਮਜੀਤ ਸਿੰਘ ਬਰਾੜ ਡੀ.ਐੱਸ.ਪੀ (ਡੀ) ਦੀ ਅਗਵਾਈਵਿੱਚ ਇੰਚਾਰਜ ਸੀ.ਆਈ.ਏ ਸਟਾਫ ਖਰੜ ਅਤੇ ਐੱਸ.ਐੱਚ.ਓ ਸਿਟੀ ਖਰੜ ਦੀਆਂ ਪੁਲਿਸ ਪਾਰਟੀਆਂ ਵਲੋਂ24 ਘੰਟੇ ਦੇ ਅੰਦਰ-ਅੰਦਰ ਮ੍ਰਿਤਕ ਨੌਜਵਾਨ ਦੀ ਸ਼ਨਾਖਤ ਕਰਵਾ ਕੇ, ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਦਿਨ ਦਿਹਾੜੇ ਹੋਏ ਇਸ ਕਤਲ ਲਈ ਜ਼ਿਮੇਵਾਰ ਦੋਦੋੋਸ਼ੀਆਂ  ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਹਨਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਹੈ। ਇਹਨਾਂ ਦੇ
ਫਰਾਰ ਸਾਥੀਆਂ ਜਿਹੜੇ ਹੋਰ ਕਈ ਕੇਸਾਂ ਵਿੱਚ ਪਹਿਲਾਂ ਹੀ ਭਗੌੜੇ ਹਨ ਦੀ ਗ੍ਰਿਫਤਾਰੀਆਂਂ ਲਈਵੱਖ-ਵੱਖ ਪਾਰਟੀਆਂ ਭੇਜੀਆਂ ਗਈਆਂ ਹਨ। ਐੱਸ.ਐੱਸ.ਪੀ ਮੋਹਾਲੀ ਨੇ ਦੱਸਿਆ ਇਸ ਘਟਨਾਂ ਬਾਰੇ ਮ੍ਰਿਤਕ ਦੇ ਛੋਟੇ ਭਰਾ
ਬਲਵੀਰ ਸਿੰਘ ਦੇ ਬਿਆਨ ਪਰ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਨੰਬਰ 256 ਅਧੀਨ ਧਾਰਾ 302,34, 120-ਬੀ  ਆਈ.ਪੀ.ਸੀ  ਅਤੇ 25 ਅਸਲਾ ਐਕਟ ਦਰਜ ਕੀਤਾ ਗਿਆ ਹੈ। ਦੌਰਾਨੇ ਤਫਤੀਸ ਇਹ ਗੱਲ
ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਸਾਥੀਆਂ ਰੋਹਿਤ ਸੇਠੀ ਪੁੱਤਰ ਰਮਨ ਕੁਮਾਰ ਵਾਸੀ ਫਿਰੋਜ਼ਪੁਰਅਤੇ ਅਜੇ ਕੁਮਾਰ ਉਰਫ ਕਾਪਾ ਪੁੱਤਰ ਨਰਿੰਦਰ ਕੁਮਾਰ ਵਾਸੀ ਗੁਰੂ ਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ
ਨੇ ਅਸ਼ੀਸ ਚੌਪੜਾ, ਹੈਪੀ ਭੁੱਲਰ, ਹੈਪੀ ਮੱਲ੍ਹ, ਅਮਰਜੀਤ ਸਿੰਘ, ਮਨੀ ਅਤੇ ਆਪਣੇ ਹੋਰ ਸਾਥੀਆਂ ਨਾਲ ਰਲ੍ਹ ਕੇ ਸਾਜਿਸ਼ ਰਚਕੇ ਇੰਦਰਜੀਤ ਸਿੰਘ ਢਿੰਡਾ ਨੂੰ ਚੰਡੀਗੜ੍ਹ ਤੋਂ ਸ਼ਾਪਿੰਗ ਕਰਵਾਉਣ
ਬਹਾਨੇ ਮਿਤੀ 05-11-2019 ਨੂੰ ਫਿਰੋਜ਼ਪੁਰ ਤੋਂ ਚੰਡੀਗੜ੍ਹ ਬੁਲਵਾਇਆ ਸੀ। ਰੋਹਿਤ ਸੇਠੀ ਤੇ ਅਜੇ ਕੁਮਾਰ ਨੇ ਆਪਣੇ ਸਾਥੀਆਂ ਨਾਲ ਰਲ੍ਹ ਕੇ ਬਣਾਈ ਸਾਜਿਸ਼ ਨੂੰ ਸਿਰੇ  ਚੜਾਉਦਿਆਂ ਮਿਤੀ
07-11-2019 ਨੂੰ ਉਹਨਾਂ ਹੱਥੋਂ ਖਰੜ ਵਿਖੇ ਇੰਦਰਜੀਤ ਸਿੰਘ ਢਿੰਡਾ ਦਾ ਕਤਲ ਕਰਵਾ ਦਿੱਤਾ। ਦੋਸ਼ੀਆਂ ਦੀ ਮ੍ਰਿਤਕ ਨਾਲ ਪੁਰਾਣੇ ਇਰਾਦਾ ਕਤਲ ਦੇ ਮਾਮਲੇ ਵਿੱਚ ਰੰਜਿਸ਼ ਚੱਲਦੀ ਸੀ ਤੇ ਉਹ ਕਈ
ਵਾਰ ਪਹਿਲਾਂ ਵੀ ਉਸ ਦੇ ਕਤਲ ਦੀ ਕੋਸ਼ਿਸ ਕਰ ਚੁੱਕੇ ਸਨ। ਜਿਨਾਂ ਦੇ ਸਿਰੇ ਨਾ ਚੜ੍ਹਨ ਤੇ ਢਿੰਡਾ ਦੇ ਸਾਥੀਆਂ ਨੂੰ ਸਾਜਿਸ਼ ਵਿੱਚ ਸ਼ਾਮਿਲ ਕਰ ਲਿਆ ਗਿਆ।
ਸ਼੍ਰੀ ਚਹਿਲ ਨੇ ਘਟਨਾਂ ਦੀ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 07-11-2019 ਨੂੰ ਕਰੀਬ 2:00 ਵਜੇ ਦੁਪਹਿਰ ਸਮੇਂ ਖਰੜ ਸ਼ਹਿਰ ਵਿੱਚ ਉਸ ਸਮੇਂ ਸੰਨਸਨੀ ਫੈਲ
ਗਈ ਸੀ, ਜਦੋਂ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਆਏ ਹਥਿਆਰਬੰਦ ਵਿਅਕਤੀਆਂ ਨੇ ਸਟੇਡੀਅਮ ਰੋਡ ਦਰਪਨ ਸਿਟੀ ਟੀ-ਪੁਆਇੰਟ ਦੇ ਲਾਗੇ  ਇੱਕ ਮੋਟਰਸਾਇਕਲ ਤੇ ਸਵਾਰ ਤਿੰਨ ਨੌਜਵਾਨਾਂ ਨੂੰ ਰੋਕ
ਕੇ, ਵਿਚਾਲੇ ਬੈਠੇ 26-27 ਸਾਲਾ ਇੱਕ ਨੌਜਵਾਨ ਨੂੰ ਮੋਟਰਸਾਇਕਲ ਤੋਂ ਲਾਹ ਕੇ ਉਸ ਉਪਰ ਪਿਸਤੌਲਾਂ ਨਾਲ ਅੰਨ੍ਹੇਵਾਹ ਫਾਈਰਿੰਗ ਕਰਕੇ ਕਤਲ ਕਰ ਦਿੱਤਾ ਤੇ ਫਰਾਰ ਹੋ ਗਏ। ਇਸ ਕਤਲ ਲਈ
ਕਾਤਲਾਂ ਨੇ ਕਰੀਬ ਡੇਢ ਦਰਜਨ ਫਾਇਰ ਕੀਤੇ ਸਨ। ਜ਼ਖਮੀ ਨੌਜਵਾਨ ਨੇ ਹਸਪਤਾਲ ਲਿਜਾਂਦਿਆਂ ਦਮ ਤੋੜ ਦਿੱਤਾ, ਜਿਸ ਦੀ ਸ਼ਨਾਖਤ ਇੰਦਰਜੀਤ ਸਿੰਘ ਉਰਫ ਢਿੰਡਾ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰਬਰ 8 ਕੰਬੋਜ ਨਗਰ ਮੁਹੱਲਾ ਗੁਰੂ ਨਾਨਕ ਪੁਰਾ ਫਿਰੋਜਪੁਰ ਸਿਟੀ ਵਜੋਂ ਹੋਈ ਸੀ। ਘਟਨਾਂ ਦੀ ਸੂਚਨਾਂ ਮਿਲਣ ਤੇ ਐੱਸ.ਐੱਚ.ਓ ਸਿਟੀ ਖਰੜ, ਡੀ.ਐੱਸ.ਪੀ ਖਰੜ ਤੇ ਡੀ.ਐੱਸ.ਪੀ (ਡੀ) ਐਸ.ਏ.ਐਸ
ਨਗਰ ਤੁਰੰਤ ਮੌਕੇ ਤੇ ਪਹੁੰਚੇ ਤੇ ਉਹਨਾਂ ਦੀਆਂ ਟੀਮਾਂ ਨੇ ਮੌਕੇ ਦਾ ਬਰੀਕੀ ਨਾਲ ਅਧਿਐਨ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਮੁੱਢ ਤੋਂ ਹੀ ਸ਼ੱਕ ਦੀ ਸੂਈ ਮ੍ਰਿਤਕ ਦੇ ਮੋਟਰਸਾਇਕਲ ਸਵਾਰ
ਸਾਥੀਆਂ ਵਲ ਗਈ ਤੇ ਪੁਲਿਸ ਨੇ ਤਫਤੀਸ ਨੂੰ ਟੈਕਨੀਕਲੀ ਤਰੀਕੇ ਨਾਲ ਅੱਗੇ ਵਧਾਇਆ ਅਤੇ ਬਰੀਕੀ ਨਾਲ  ਰੋਹਿਤ ਸੇਠੀ ਅਤੇ ਅਜੇ ਕੁਮਾਰ ਪਾਸੋਂ ਪੁੱਛ-ਗਿੱਛ ਕੀਤੀ। ਜਿਸ ਤੇ ਦੋਨਾਂ ਨੇ ਆਪਣਾ
ਜ਼ੁਰਮ ਕਬੂਲ ਕੀਤਾ ਅਤੇ ਕਤਲ ਵਿੱਚ ਸ਼ਾਮਿਲ ਆਪਣੇ ਸਾਥੀਆਂ ਬਾਰੇ ਦੱਸਿਆ । ਇਹਨਾਂ ਦੋਨਾਂ ਨੂੰ ਮੁਕੱਦਮਾ ਨੰਬਰ 256/19 ਥਾਣਾ ਸਿਟੀ ਖਰੜ ਵਿੱਚ ਗ੍ਰਿਫਤਾਰ ਕਰ ਲਿਆ ਹੈ। ਬਾਕੀ ਦੋਸ਼ੀਆਂ ਦੀ
ਭਾਲ ਵਿੱਚ ਵੱਖ-ਵੱਖ ਪਾਰਟੀਆਂ ਵੱਖ-ਵੱਖ ਥਾਂਵਾ ਤੇ ਰਵਾਨਾ ਕੀਤੀਆਂ ਗਈਆਂ ਹਨ।

About Author

Leave a Reply

Your email address will not be published. Required fields are marked *

You may have missed