ਇਨਸਾਨੀਅਤ(ਰਜਿ.) ਵੱਲੋਂ 550 ਸਾਲਾਂ ਪ੍ਰਕਾਸ਼ ਪੂਰਬ ਤੇ 41ਵਾਂ ਖੂਨਦਾਨ ਕੈਂਪ

ਪ੍ਰਧਾਨ ਰਜਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ

ਜਗਦੀਸ਼ ਸਿੰਘ ਕੁਰਾਲੀ : ਇਲਾਕੇ ਦੀ ਉੱਘੀ ਸਮਾਜ ਸੇਵੀ ਸੰਸਥਾ ਇਨਸਾਨੀਅਤ (ਰਜਿ.) ਕੁਰਾਲੀ ਵੱਲੋਂ 41ਵਾਂ ਵਿਸ਼ਾਲ ਖੂਨਦਾਨ ਕੈਂਪ ਮਿਤੀ 23 ਨਵੰਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਰਜਿੰਦਰ ਸਿੰਘ ਪ੍ਰਧਾਨ ਤੇ ਰਵਿੰਦਰ ਕੁਮਾਰ ਸ਼ਰਮਾ ਐਸ.ਓ ਨਗਰ ਕੌਂਸਲ ਕੁਰਾਲੀ ਨੇ ਦੱਸਿਆ ਕਿ ਜਗਤ ਗੁਰੂ ਬਾਬਾ ਨਾਨਕ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਇਹ ਕੈਂਪ 23 ਨਵੰਬਰ ਨੂੰ ਕਮਿਉਨਿਟੀ ਸੈਂਟਰ ਨਗਰ ਕੌਂਸਲ ਕੁਰਾਲੀ ਵਿਖੇ ਸੰਸਥਾ ਵੱਲੋਂ ਕਾਰਜ ਸਾਧਕ ਅਫਸਰ ਤੇ ਮਿਉਂਸੀਪਲ ਇੰਪਲਾਈਜ਼ ਯੂਨੀਅਨ ਨਗਰ ਕੌਂਸਲ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਹ ਕੈਂਪ 9 ਵਜੇ ਸਵੇਰ ਤੋਂ 2 ਵਜੇ ਦੁਪਹਿਰ ਤੱਕ ਲਗੇਗਾ। ਇਸ ਕੈਂਪ ਵਿਚ ਡਾ. ਕੁਲਦੀਪ ਸਿੰਘ ਮੈਕਸ ਹਸਪਤਾਲ ਮੁਹਾਲੀ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਖੂਨ ਇਕੱਤਰ ਕਰਨ ਆਵੇਗੀ। ਉਨ੍ਹਾਂ ਦੱਸਿਆ ਕਿ ਇਹ ਕੈਂਪ ਜਗਤ ਗੁਰੂ ਬਾਬਾ ਨਾਨਕ ਜੀ ਦੇ 550 ਪ੍ਰਕਾਸ਼ ਪੂਰਬ ਨੂੰ ਸਮਰਪਿਤ ਹੈ ਤੇ ਮਨੁੱਖਤਾ ਦੀ ਭਲਾਈ ਹਿੱਤ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿਚ ਵੱਧ ਚੜ੍ਹ ਕੇ ਖੂਨਦਾਨ ਕਰਨ ਲਈ ਪੁੱਜੋ। ਇਸ ਕੈਂਪ ਦੌਰਾਨ ਖੂਨਦਾਨ ਦੀ ਲਹਿਰ ਵਿਚ ਹਿੱਸਾ ਪਾਉਣ ਵਾਲੇ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

Leave a Reply

Your email address will not be published.