ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ ਵਿੱਚ ਬਾਲ ਦਿਵਸ ਮਨਾਇਆ

ਐਜੂਸਟਾਰ ਸਕੂਲ ਦੇ ਬੱਚੇ
ਜਗਦੀਸ਼ ਸਿੰਘ ਕੁਰਾਲੀ: ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ ਵਿਖੇ ‘ਬਾਲ ਦਿਵਸ’ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਵਿਸ਼ੇਸ ਪ੍ਰਾਰਥਨਾ ਸਭਾ ਦਾ ਆਯੋਜਨ ਅਧਿਆਪਕਾ ਦੁਵਾਰਾ ਕੀਤਾ ਗਿਆ। ਅਧਿਆਪਕਾ ਦੁਆਰਾ ਹਾਸੇ ਵਾਲੀਆ ਲਘੂ ਕਵਿਤਾਵਾਂ, ਨਾਟਕ, ਚੁਟਕਲੇ, ਡਾਂਸ ਆਦਿ ਪੇਸ਼ ਕਰਕੇ ਬੱਚਿਆਂ ਨੂੰ ਹੱਸਣ ਲਈ ਮਜ਼ਬੂਰ ਕਰ ਦਿੱਤਾ। ਵਿਦਿਆਰਥੀਆਂ ਦਾ ਮਨੋਰੰਜਨ ਕਰਨ ਲਈ ਉਹਨਾਂ ਨੂੰ ਖੁੱਲੇ ਨ੍ਰਿਤ ਦੇ ਲਈ ਬੁਲਾਇਆ ਗਿਆ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਖਪਾਲ ਕੌਰ ਜੀ ਨੇ ਸਭ ਨੂੰ ਵਧਾਈਆਂ ਦਿੱਤੀਆ।