ਸਵਰਗਵਾਸੀ ਕੈਪਟਨ ਹਜਾਰਾ ਸਿੰਘ ਜੀ ਦੀ ਯਾਦ ਵਿਚ ਬੱਚਿਆਂ ਦਾ ਟੂਰ ਕਰਵਾਇਆ

ਟੂਰ ਤੇ ਜਾਣ ਵਾਲੇ ਬੱਚੇ ਅਤੇ ਅਧਿਆਪਕ।
ਜਗਦੀਸ਼ ਸਿੰਘ ਕੁਰਾਲੀ : ਪੜ੍ਹੋ ਪੰਜਾਬ ਟੀਮ ਕੁਰਾਲੀ ਵਲੋਂ ਖਿਜ਼ਰਾਬਾਦ ਸੈਂਟਰ ਦੇ ਸਕੂਲਾਂ ਅਤੇ ਮਾਜਰੀ ਬਲਾਕ ਦੇ ਸਿਆਲਬਾ ਸਕੂਲ ਦਾ ਟੂਰ ਅਨੰਦਪੁਰ ਸਾਹਿਬ ਅਤੇ ਵਿਰਾਸਤ ਏ ਖਾਲਸਾ ਲਿਜਾਇਆ ਗਿਆ। ਇਸ ਟੂਰ ਲਈ ਸ਼੍ਰੀਮਤੀ ਪਰਮਜੀਤ ਕੌਰ ਅਤੇ ਸਰਦਾਰ ਹਰਚਰਨ ਸਿੰਘ ਪ੍ਰਿੰਸੀਪਲ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸਕੂਲ ਖਿਜ਼ਰਾਬਾਦ ਵਲੋਂ ਆਪਣੇ ਪਿਤਾ ਜੀ ਕੈਪਟਨ ਹਜਾਰਾ ਸਿੰਘ ਜੀ, ਜਿਹੜੇ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਦੀ ਯਾਦ ਵਿੱਚ ਸਾਰੇ ਵਿਦਿਆਰਥੀਆਂ ਨੂੰ ਇਹ ਵਿੱਦਿਅਕ ਟੂਰ ਕਰਵਾਇਆ ਗਿਆ। ਇਹ ਟੂਰ ਸੈਂਟਰ ਹੈਡ ਟੀਚਰ ਪ੍ਰੀਤੀ ਪਦਮ, ਮਹੇਸ਼ਵਰ ਰਾਓ, ਹੈਡ ਟੀਚਰ ਸਿਆਲਬਾ ਰਵੀ ਕੁਮਾਰ, ਹਰਪ੍ਰੀਤ ਸਿੰਘ, ਸੀ ਐਮ ਟੀ ਗੁਰਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ।