1121 ਬਾਸਮਤੀ ਕਿਸਮ ਦਾ 2800 ਰੁਪਏ ਲਗਾਇਆ ਮੁੱਲ, ਕਿਸਾਨਾਂ ਨੂੰ ਦੂਰ ਦੀਆਂ ਮੰਡੀਆਂ ਵਿੱਚ ਜਾਣ ਦੀ ਲੋੜ ਨਹੀਂ

ਬਾਸਮਤੀ ਦੀ ਖਰੀਦ ਕਰਦੇ ਕੰਪਨੀ ਵਾਲੇ
ਜਗਦੀਸ਼ ਸਿੰਘ ਕੁਰਾਲੀ : ਸਥਾਨਕ ਅਨਾਜ ਮੰਡੀ ਵਿਖੇ ਕਿਸਾਨਾਂ ਨੂੰ ਉਸ ਵੇਲੇ ਭਾਰੀ ਰਾਹਤ ਮਿਲੀ ਜਦੋਂ ਕੇ ਆਰ ਬੀ ਜੈੱਟ ਕੰਪਨੀ ਵੱਲੋਂ ਬਾਸਮਤੀ ਦੀ ਖ਼ਰੀਦ ਸ਼ੁਰੂ ਕੀਤੀ ਗਈ ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਮਿੱਤਲ ਨੇ ਦੱਸਿਆ ਕਿ ਹੁਣ ਕਿਸਾਨ ਹਲਕੇ ਦੇ ਕਿਸਾਨਾਂ ਨੂੰ ਦੂਰ ਦੀਆਂ ਮੰਡੀਆਂ ਵਿੱਚ ਜਾਣ ਦੀ ਲੋੜ ਨਹੀਂ ਕਿਉਂਕਿ ਕੁਰਾਲੀ ਅਨਾਜ ਮੰਡੀ ਵਿੱਚ ਹੀ ਉਨ੍ਹਾਂ ਨੂੰ ਬਾਸਮਤੀ ਦਾ ਵਧੀਆ ਮੁੱਲ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਕੇ ਆਰ ਬੀ ਜੈੱਡ ਕੰਪਨੀ ਵੱਲੋਂ ਬਾਸਮਤੀ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿੱਚ 1121 ਬਾਸਮਤੀ ਦੀ ਕਿਸਮ ਨੂੰ 2600 ਤੋਂ ਲੈ ਕੇ 2800 ਰੁਪਏ ਤੱਕ ਵਧੀਆ ਮੁੱਲ ਦਿੱਤਾ ਗਿਆ ਲਗਾਇਆ ਗਿਆ ਇਸੇ ਤਰ੍ਹਾਂ ਸੀਐੱਮ ਟ੍ਰੇਡਜ਼ ਵੱਲੋਂ 1718 ਬਾਸਮਤੀ ਦੀ ਕਿਸਮ ਨੂੰ 2500 ਰੁਪਏ ਤੋਂ ਲੈ ਕੇ 2650 ਰੁਪਏ ਤੱਕ ਦਾ ਵਧੀਆ ਮੁੱਲ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਹੁਣ ਜੋ ਕਿਸਾਨਾਂ ਨੂੰ ਦੂਰ ਦੂਰ ਦੀਆਂ ਮੰਡੀਆਂ ਵਿੱਚ ਆਪਣੀ ਬਾਸਮਤੀ ਦੀ ਫ਼ਸਲ ਵੇਚਣ ਜਾਣਾ ਪੈਂਦਾ ਸੀ ਅਤੇ ਉਸ ਦੌਰਾਨ ਜੋ ਖੱਜਲ ਖੁਆਰੀ, ਪੈਸੇ ਅਤੇ ਸਮੇਂ ਦੀ ਬਰਬਾਦੀ ਹੁੰਦੀ ਸੀ ਹੁਣ ਉਸ ਤੋਂ ਕਿਸਾਨ ਸਿੱਧੇ ਰੂਪ ਵਿੱਚ ਬਚ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਹਲਕੇ ਦਾ ਕਿਸਾਨ ਕੁਰਾਲੀ ਦੀ ਅਨਾਜ ਮੰਡੀ ਵਿੱਚ ਆਪਣੀ ਫ਼ਸਲ ਵੇਚ ਕੇ ਵਧੀਆ ਮੁੱਲ ਪਾ ਸਕਦਾ ਹੈ।ਇਸ ਮੌਕੇ ਵਿਪਨ ਬਾਂਸਲ ਸ਼ੀਤਲ ਸਿੰਘ ਪੂਰਨ ਮਨੋਜ ਭਸੀਨ ਸੁਖਵਿੰਦਰ ਸਿੰਘ ਗੁਰਸਿਮਰਨ ਸਿੰਘ ਕੁਲਬੀਰ ਸਿੰਘ ਮੰਡੀ ਇੰਚਾਰਜ ਮਾਰਕੀਟ ਕਮੇਟੀ ਸਮੇਤ ਹੋਰ ਕਿਸਾਨ ਅਤੇ ਆੜਤੀ ਹਾਜ਼ਰ ਸਨ।