ਆਪਸੀ ਮੱਤਭੇਦ ਭੁੱਲਾ ਕੇ ਇੱਕ ਮੁੱਠ ਹੋ ਕੇ ਨਗਰ ਕੌਂਸਲ ਦੀਆਂ ਚੋਣਾਂ ਲੜਣੀਆਂ ਚਾਹੀਦੀਆਂ: ਕੰਗ

0

ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਤੇ ਹਾਜ਼ਰ ਵਰਕਰ

ਜਗਦੀਸ਼ ਸਿੰਘ ਕੁਰਾਲੀ : ਸ਼ਹਿਰ ਦੇ ਕਾਂਗਰਸੀ ਵਰਕਰਾਂ ਲੀਡਰਾਂ, ਪਤਵੰਤਿਆਂ ਅਤੇ ਕੌਂਸਲਰ ਸਾਹਿਬਾਨਾਂ ਦੀ ਇੱਕ ਭਰਵੀਂ ਮੀਟਿੰਗ ਸ. ਜਗਮੋਹਨ ਸਿੰਘ ਕੰਗ, ਸਾਬਕਾ ਮੰਤਰੀ ਪੰਜਾਬ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਲਈ ਗਭੀਰਤਾ ਨਾਂਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਾਰੇ ਕਾਂਗਰਸੀਆਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਸਾਰਿਆਂ ਨੇ ਇਹ ਵੀ ਸੁਝਾਅ ਦਿੱਤਾ ਕਿ ਇਸ ਵਾਰ ਨਗਰ ਕੌਂਸਲ ਦੀਆਂ ਚੋਣਾਂ ਕਾਂਗਰਸ ਦੇ ਚੋਣ ਨਿਸ਼ਾਨ ਹੱਥ ਪੰਜੇ ਤੇ ਹੀ ਲੜਨੀਆਂ ਚਾਹੀਦੀਆਂ ਹਨ ਤੇ ਸਾਫ—ਸੁੱਥਰੇ, ਚੰਗੇ ਅਕਸ ਤੇ ਜਿੱਤਣ ਵਾਲੇ ਕਾਂਗਰਸੀ ਵਰਕਰਾਂ ਨੂੰ ਹੀ ਹਰ ਵਾਰਡ ਦੇ ਪਤਵੰਤਿਆਂ ਨਾਲ ਸਲਾਹ ਮਸ਼ਵਰਾ ਕਰਕੇ ਕਾਂਗਰਸ ਦੀ ਟਿੱਕਟ ਦੇਣੀ ਚਾਹੀਦੀ ਹੈ। ਇਸ ਮੌਕੇ ਸ. ਜਗਮੋਹਨ ਸਿੰਘ ਕੰਗ, ਨੇ ਇਕੱਠ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ, ਮੌਜੂਦਾ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਜੋ 10 ਸਾਲ ਅਕਾਲੀ ਭਾਜਪਾ ਸਰਕਾਰ ਰਹੀ ਹੈ ਉਸ ਕਰਕੇ ਹੀ ਪੰਜਾਬ ਦੇ ਜਿਆਦਾ ਸ਼ਹਿਰਾਂ ਵਿੱਚ ਅਕਾਲੀ ਭਾਜਪਾ ਕਮੇਟੀਆਂ ਦਾ ਬੋਲਬਾਲਾ ਰਿਹਾ ਹੈ। ਇਨ੍ਹਾਂ ਕਮੇਟੀਆਂ ਨੇ ਸ਼ਹਿਰ ਦੇ ਹਰ ਵਿਕਾਸ ਦੇ ਕੰਮਾਂ ਵਿੱਚ ਰੱਜ ਕੇ ਵਿਤਕਰਾ ਕੀਤਾ ਹੈ ਅਤੇ ਵਿਕਾਸ ਵੀ ਨਾ ਦੇ ਬਰਾਬਰ ਹੋਇਆ ਹੈ। ਸ. ਕੰਗ ਨੇ ਅਪੀਲ ਕੀਤੀ ਕਿ ਸਾਰੇ ਕਾਂਗਰਸੀ ਵਰਕਰਾਂ ਲੀਡਰਾਂ ਨੂੰ ਸ਼੍ਰੀਮਤੀ ਸੋਨੀਆਂ ਗਾਂਧੀ ਜੀ, ਕੈਪਟਨ ਅਮਰਿੰਦਰ ਸਿੰਘ ਜੀ, ਸ਼੍ਰੀ ਸੁਨੀਲ ਜਾਖੜ ਜੀ ਦੀ ਅਗਵਾਈ ਹੇਠ ਇਕੱਠੇ ਹੋ ਕੇ ਸਾਰੇ ਮੱਤਭੇਦ ਤੇ ਖੁੱਦਗਰਜ਼ੀ ਭੂਲਾ ਕੇ ਇੱਕ ਮੁੱਠ ਹੋ ਕੇ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਲੜਣੀਆਂ ਚਾਹੀਦੀਆਂ ਹਨ ਤਾਂ ਕਿ ਕਾਂਗਰਸ ਪਾਰਟੀ ਪੱਖੀ ਮਿਊਂਸੀਪਲ ਕਮੇਟੀਆਂ ਬਣਾਈਆ ਜਾ ਸਕਣ ਅਤੇ ਸ਼ਹਿਰਾਂ ਵਿੱਚ ਬਿਜਲੀ, ਪਾਣੀ, ਸਟ੍ਰੀਟ ਲਾਇਟਾਂ, ਸੀਵਰੇਜ, ਸਾਫ ਸਫਾਈ ਅਤੇ ਸਰਬਪੱਖੀ ਵਿਕਾਸ ਤੇ ਪੂਰੀ ਗੋਰ ਕਰਕੇ ਸ਼ਹਿਰ ਦੀ ਨੁਹਾਰ ਬਦਲੀ ਜਾ ਸਕੇ ਅਤੇ ਲੋਕਾਂ ਨੂੰ ਰਾਹਤ ਵੀ ਮਿਲੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਜੀਤੀ ਪਡਿਆਲਾ, ਅਮਰਿੰਦਰ ਸਿੰਘ ਰੋਮੀ ਕੰਗ, ਨੰਦੀਪਾਲ ਬੰਸਲ, ਸ਼ਿਵ ਕੁਮਾਰ ਵਰਮਾਂ, ਰਮਾਕਾਂਤ ਕਾਲੀਆਂ, ਹੇਮ ਰਾਜ ਹੈਪੀ ਵਰਮਾਂ, ਬੀਬੀ ਜਗਦੀਪ ਕੌਰ, ਵਨੀਤ ਕਾਲੀਆਂ, ਡਾ. ਬਲਵਿੰਦਰ ਸਿੰਘ ਪਡਿਆਲਾ, ਰਵਿੰਦਰ ਸਿੰਘ ਬਿੱਲਾ, ਰਾਣਾ ਜਸਵੀਰ ਸਿੰਘ, ਧੀਰਜ਼ ਧੀਮਾਨ (ਹੈਪੀ), ਰਾਜਪਾਲ ਬੇਗੜਾ, ਰਾਜ਼ੇਸ ਰਾਠੌਰ, ਜਸਮੀਤ ਸਿੰਘ, ਕੈਪਟਨ ਪ੍ਰੇਮ ਸਿੰਘ ਚਨਾਲੌਂ,ਸੰਜ਼ੀਵ ਟੰਡਨ, ਦਿਨੇਸ਼ ਗੋਤਮ, ਮੋਨਿਕਾ ਸੂਦ, ਪਵਨ ਸਿੰਗਲਾ, ਸੰਜ਼ੂ ਚਨਾਲੌਂ ਆਦਿ ਹਾਜ਼ਰ ਸਨ।

About Author

Leave a Reply

Your email address will not be published. Required fields are marked *

You may have missed