ਦਲਿਤਾਂ ਤੇ ਹੋ ਰਹੀਆਂ ਵਧੀਕੀਆਂ ਨੂੰ ਲੈਕੇ ਰਾਜਪਾਲ ਬੇਗੜਾ ਨੇ ਕੀਤੀ ਰਾਜ ਕੁਮਾਰ ਵੇਰਕਾ ਨਾਲ ਮੁਲਾਕਾਤ

ਰਾਜ ਕੁਮਾਰ ਵੇਰਕਾ ਨਾਲ ਮੁਲਾਕਾਤ ਕਰਦੇ ਹੋਏ ਰਾਜਪਾਲ ਬੇਗੜਾ
ਜਗਦੀਸ਼ ਸਿੰਘ ਕੁਰਾਲੀ: ਸੂਬੇ ਵਿੱਚ ਦਲਿਤ ਜਾਤੀ ਨਾਲ ਸਬੰਧਿਤ ਲੋਕਾਂ ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਲਈ ਕਾਂਗਰਸ ਦੇ ਐਸਸੀ ਵਿੰਗ ਦੇ ਸੂਬਾ ਜਨਰਲ ਸਕੱਤਰ ਤੇ ਸਥਾਨਕ ਦਲਿਤ ਆਗੂ ਰਾਜਪਾਲ ਬੇਗੜਾ ਵੱਲੋਂ ਨੈਸ਼ਨਲ ਕਮੀਸ਼ਨ ਆਫ ਅਨੁਸੂਚਿਤ ਜਾਤਾਂ ਦੇ ਉੱਪ ਚੇਅਰਮੈਨ ਤੇ ਵਿਧਾਇਕ ਰਾਜ ਕੁਮਾਰ ਵੇਰਕਾ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ । ਇਸ ਮੌਕੇ ਸੂਬੇ ‘ਚ ਗ਼ਰੀਬਾਂ ਅਤੇ ਦਲਿਤਾਂ ਤੇ ਹੋ ਰਹੀਆਂ ਵਧੀਕੀਆਂ ਤੇ ਚਿੰਤਾ ਜਾਹਰ ਕਰਦਿਆਂ ਰਾਜਪਾਲ ਬੇਗੜਾ ਨੇ ਸ਼੍ਰੀ ਵੇਰਕਾ ਨਾਲ ਗੱਲਬਾਤ ਕਰਦਿਆਂ ਗ਼ਰੀਬਾਂ ਅਤੇ ਦਲਿਤਾਂ ਨਾਲ ਵਧੀਕੀਆਂ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ । ਉਨ੍ਹਾਂ ਕਿਹਾ ਕਿ ਆਏ ਦਿਨ ਗ਼ਰੀਬਾਂ ਅਤੇ ਦਲਿਤਾਂ ਤੇ ਹੋ ਰਹੀਆਂ ਵਧੀਕੀਆਂ ਚਿੰਤਾ ਦਾ ਵਿਸ਼ਾ ਹਨ ਸਰਕਾਰ ਨੂੰ ਸੂਬੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਕੋਈ ਠੋਸ ਕਦਮ ਚੁੱਕਣਾ ਚਾਹੀਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੇ ਗਰੀਬ ਤੇ ਦਲਿਤ ਸਮਾਜ ਵੱਲੋਂ ਹਮੇਸ਼ਾ ਕਾਂਗਰਸ ਦਾ ਸਾਥ ਦਿੱਤਾ ਹੈ ਜੇਕਰ ਸੂਬਾ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਵਿਰੁੱਧ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਦਲਿਤ ਸਮਾਜ ਦੇ ਲੋਕ ਨਿਰਾਸ਼ ਹੋਕੇ ਦੂਸਰੀਆਂ ਪਾਰਟੀ ਵੱਲ ਦੇਖਣ ਲਈ ਮਜਬੂਰ ਹੋ ਜਾਣਗੇ । ਇਸ ਦੌਰਾਨ ਵਿਧਾਇਕ ਤੇ ਨੈਸ਼ਨਲ ਕਮੀਸ਼ਨ ਆਫ ਅਨੁਸੂਚਿਤ ਜਾਤਾਂ ਦੇ ਉਪ ਚੇਅਰਮੈਨ ਰਾਜ ਕੁਮਾਰ ਵੇਰਕਾ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਉਹ ਜਲਦੀ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮਿਲਕੇ ਗ਼ਰੀਬਾਂ ਅਤੇ ਦਲਿਤਾਂ ਤੇ ਹੋ ਰਹੀਆਂ ਵਧੀਕੀਆਂ ਤੇ ਪੂਰਨ ਰੋਕ ਲਗਾਉਣ ਲਈ ਕੋਈ ਠੋਸ ਕਦਮ ਚੁੱਕਣ ਲਈ ਤੇ ਇਸ ਖਿਲਾਫ ਇੱਕ ਸਖਤ ਕਾਨੂੰਨ ਬਣਾਉਣਾ ਯਕੀਨੀ ਬਣਾਉਣਗੇ