ਪੜ੍ਹੋ ਪੰਜਾਬ ਅਧੀਨ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ

ਬੀ ਪੀ ਈ ਓ ਕਮਲਜੀਤ ਸਿੰਘ ਤੇ ਸਟਾਫ਼ ਦੇ ਨਾਲ ਵਿਦਿਆਰਥੀ।
ਜਗਦੀਸ਼ ਸਿੰਘ ਕੁਰਾਲੀ: ਨੇੜੇ ਪੈਂਦੇ ਪਿੰਡ ਚਨਾਲੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੜ੍ਹੋ ਪੰਜਾਬ ਅਧੀਨ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ ਬੀ ਪੀ ਈ ਓ ਕਮਲਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਕੁਰਾਲੀ ਦੇ ਅਧੀਨ ਪੈਂਦੇ ਸਮੂਹ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੁਕਾਬਲੇ ਦੌਰਾਨ ਸੁੰਦਰ ਲਿਖਾਈ ਪੰਜਾਬੀ ਵਿੱਚ ਪਹਿਲਾ ਸਥਾਨ ਕਿਰਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ ਇਸੇ ਤਰ੍ਹਾਂ ਅੰਗਰੇਜ਼ੀ ਕਰਸਿਵ ਵਿੱਚ ਸ਼ਮਿਆਨਾ ਖਿਜ਼ਰਾਬਾਦ ਸਕੂਲ, ਅੰਗਰੇਜ਼ੀ ਕੈਲੀਗ੍ਰਾਫੀ ਮਨਵੀਰ ਸਿੰਘ ਨਨਹੇੜੀਆਂ ਸਕੂਲ, ਭਾਸ਼ਣ ਪੰਜਾਬੀ ਜਸਨੂਰ ਕੌਰ ਮੁੰਧੋਂ ਸੰਗਤੀਆਂ ਸਕੂਲ, ਭਾਸ਼ਣ ਅੰਗਰੇਜ਼ੀ ਜੱਸ ਸਿੰਘ ਫ਼ਤਿਹਗੜ੍ਹ ਸਕੂਲ, ਕਵਿਤਾ ਗਾਇਨ ਮਨਵੀਰ ਕੌਰ ਮੁੰਦਰੀਆਂ ਸਕੂਲ, ਪੰਜਾਬੀ ਪੜ੍ਹਨ ਚਰਨਪ੍ਰੀਤ ਕੌਰ ਸੁਹਾਲੀ, ਅੰਗਰੇਜ਼ੀ ਪੜ੍ਹਨ ਸ਼ਾਲੂ ਕੁਮਾਰੀ ਸਿੰਘਪੁਰਾ, ਅੰਗਰੇਜ਼ੀ ਬੋਲ ਲਿਖਤ ਸਿਮਰਨਪ੍ਰੀਤ ਸਿੰਘ ਫਾਂਟਵਾਂ, ਆਮ ਗਿਆਨ ਲਵਕੁਸ਼ ਗੋਸਲਾਂ ਸਕੂਲ ਦੇ ਵਿਦਿਆਰਥੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਬੀ ਐੱਸ ਟੀ ਗੁਰਦੀਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੰਦੇ ਹੋਏ ਇਨਾਮਾਂ ਦੀ ਵੰਡ ਕੀਤੀ।ਉਨ੍ਹਾਂ ਭਾਗ ਲੈਣ ਵਾਲੇ ਸਮੂਹ ਬੱਚਿਆਂ ਨੂੰ ਸਖ਼ਤ ਮਿਹਨਤ ਕਰ ਕੇ ਅੱਗੇ ਤੋਂ ਹੋਰ ਵੀ ਜ਼ਿਆਦਾ ਚੰਗਾ ਪ੍ਰਦਰਸ਼ਨ ਕਰਨ ਲਈ ਆਖਿਆ।ਇਸ ਮੌਕੇ ਗੁਰਦੀਪ ਸਿੰਘ, ਮਨਦੀਪ ਸਿੰਘ, ਸ਼ਿੰਗਾਰਾ ਸਿੰਘ, ਰੁਵਲੀਨ ਕੌਰ, ਮੁੱਖ ਅਧਿਆਪਕਾ ਰਵਿੰਦਰ ਸਿੰਘ, ਰਣਜੀਤ ਕੌਰ, ਸੁਖਦੀਪ ਸਿੰਘ, ਰਾਜਿੰਦਰ ਸਿੰਘ, ਜਸਵਿੰਦਰ ਕੌਰ, ਦੀਪਕ ਮੋਂਗਾ, ਸ਼ਿਵਦਰਸ਼ਨ, ਮਨੀਸ਼ ਕੁਮਾਰ, ਮਨਪ੍ਰੀਤ ਕੌਰ, ਅਨੂਪ ਕੌਰ, ਚਰਨਜੀਤ ਕੌਰ, ਕੁਲਦੀਪ ਸਿੰਘ, ਤੇਜਿੰਦਰ ਸਿੰਘ, ਗੁਰਵਿੰਦਰ ਸਿੰਘ, ਰਜਿੰਦਰ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।