ਹੈਲਪਿੰਗ ਹੈਂਡਜ਼ ਸੰਸਥਾ ਨੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਵੰਡੇ

ਬੂਟ ਵੰਡਣ ਉਪਰੰਤ ਵਿਦਿਆਰਥੀਆਂ ਦੇ ਨਾਲ ਸੰਸਥਾ ਦੇ ਮੈਂਬਰ ਅਤੇ ਅਧਿਆਪਕ।
ਜਗਦੀਸ਼ ਸਿੰਘ ਕੁਰਾਲੀ: ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਬਣੀ ਨਵੀਂ ਸੰਸਥਾ ਹੈਲਪਿੰਗ ਹੈਂਡਜ਼ ਕੁਰਾਲੀ ਵੱਲੋਂ ਨੇੜੇ ਪੈਂਦੇ ਪਿੰਡ ਕਾਲੇਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਆਪਣਾ ਸਮਾਜ ਸੇਵਾ ਦਾ ਪਹਿਲਾ ਕਾਰਜ ਸ਼ੁਰੂ ਕੀਤਾ ਗਿਆ। ਜਿਸ ਵਿਚ ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਬੂਟ ਵੰਡੇ।ਇਸ ਮੌਕੇ ਗੱਲਬਾਤ ਕਰਦਿਆਂ ਮੈਂਬਰਾਂ ਨੇ ਦੱਸਿਆ ਕਿ ਆਪਣੇ ਪਰਿਵਾਰ ਲਈ ਅਸੀਂ ਸਾਰੀ ਜ਼ਿੰਦਗੀ ਕਮਾਉਂਦੇ ਹਾਂ ਪਰ ਕਿਤੇ ਨਾ ਕਿਤੇ ਲੋੜਵੰਦ ਲੋਕਾਂ ਨੂੰ ਦੇਖ ਕੇ ਦਿਲ ਵਿੱਚ ਮਦਦ ਕਰਨ ਲਈ ਇੱਕ ਉਮੰਗ ਪੈਦਾ ਹੁੰਦੀ ਸੀ।ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਇੱਕ ਸੰਸਥਾ ਹੈਲਪਿੰਗ ਹੈਂਡਜ਼ ਕੁਰਾਲੀ ਦੇ ਨਾਮ ਦੇ ਨਾਲ ਬਣਾਈ ਗਈ।ਇਸ ਸੰਸਥਾ ਵੱਲੋਂ ਸਰਦੀਆਂ ਨੂੰ ਦੇਖਦੇ ਹੋਏ ਸਭ ਤੋਂ ਪਹਿਲਾ ਕਾਰਜ ਅੱਜ ਪਿੰਡ ਕਾਲੇਵਾਲ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੇ ਵਿੱਚ ਪੜ੍ਹਦੇ 34 ਲੋੜਵੰਦ ਬੱਚਿਆਂ ਨੂੰ ਬੂਟ ਵੰਡ ਕੇ ਸ਼ੁਰੂ ਕੀਤਾ।ਇਸ ਮੌਕੇ ਸਕੂਲ ਦੇ ਇੰਚਾਰਜ ਰੁਪਿੰਦਰ ਕੌਰ ਅਤੇ ਅਧਿਆਪਕਾ ਅਨੂਪ ਕੌਰ ਨੇ ਸੰਸਥਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।ਇਸ ਮੌਕੇ ਗੋਪਾਲ ਧੀਮਾਨ,ਰਾਜਪਾਲ ਧੀਮਾਨ, ਵਿਨੋਦ ਧੀਮਾਨ, ਸੀਮਾ ਧੀਮਾਨ, ਰਵਿੰਦਰ ਧੀਮਾਨ ਹਾਜ਼ਰ ਸਨ।