ਖੂਨਦਾਨ ਕੈਂਪ ਦੌਰਾਨ 215 ਵਿਅਕਤੀਆਂ ਕੀਤਾ ਖੂਨ-ਦਾਨ

ਖੂਨ ਦਾਨ ਕਰਦੇ ਖੂਨਦਾਨੀ ਤੇ ਨਾਲ ਮੁੱਖ ਮਹਿਮਾਨ
ਜਗਦੀਸ਼ ਸਿੰਘ ਕੁਰਾਲੀ : ਸਥਾਨਕ ਸ਼ਹਿਰ ਦੇ ਬਡਾਲੀ ਰੋਡ ਤੇ ਸਥਿਤ ਸੰਤ ਨਿਰੰਕਾਰੀ ਭਵਨ ਵਿਖੇ 11ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਡੀ ਐਸ ਪੀ ਮੁੱਲਾਂਪੁਰ ਗਰੀਬਦਾਸ ਗੁਰਵਿੰਦਰ ਸਿੰਘ ਨੇ ਕੀਤਾ। ਸ਼੍ਰੀਮਤੀ ਸੀਤਾ ਕਸ਼ਅਪ ਜੀ ਧਰਮਪਤਨੀ ਸ਼੍ਰੀ ਕੇ ਕੇ ਕਸ਼ਅਪ ਜੋਨਲ ਇੰਚਾਰਜ ਚੰਡੀਗੜ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਕੈਂਪ ਵਿੱਚ ਕੁਲ 215 ਯੂਨਿਟ ਖੂਨ ਇਕੱਤਰ ਹੋਇਆ। ਇਸ ਮੌਕੇ ਉੱਤੇ ਚੰਡੀਗੜ ਜੋਨ ਦੇ ਜੋਨਲ ਇੰਚਾਰਜ ਸ਼੍ਰੀ ਕੇ ਕੇ ਕਸ਼ਅਪ ਨੇ ਖੂਨਦਾਨ ਕੈਂਪ ਵਿੱਚ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਦੇ ਖੂਨਦਾਨ ਕੈਪਾਂ ਦੀ ਸ਼ੁਰੂਆਤ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਨੇ ਖੁਦ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਹਿੱਤ ਸ਼ਰਧਾਲੂਆਂ ਨੂੰ ਇਸ ਭਾਵ ਨਾਲ ਜੋੜਿਆ “ਖੂਨ ਨਾਲੀਆਂ ਵਿੱਚ ਨਹੀਂ , ਨਾੜੀਆਂ ਵਿੱਚ ਵਗਣਾ ਚਾਹੀਦਾ ਹੈ“। ਇਸ ਮੌਕੇ ਉੱਤੇ ਪੀ.ਜੀ.ਆਈ. ਚੰਡੀਗੜ ਦੇ ਬਲਡ ਟਰਾਂਸਫਿਊਜਨ ਵਿਭਾਗ ਅਤੇ ਸਰਕਾਰੀ ਮਲਟੀਸਪੈਸ਼ਲਿਸਟ ਹਸਪਤਾਲ , ਸੈਕਟਰ 16 ਚੰਡੀਗੜ੍ਹ ਦੀ ਟੀਮ ਨੇ ਖੂਨ ਇਕੱਤਰ ਕੀਤਾ।ਸ਼੍ਰੀ ਜੀ ਐਲ ਆਨੰਦ ਜੀ ,ਸ਼ਿਵ ਵਰਮਾਂ ਇੰਚਾਰਜ ਚੈਰੀਟੇਬਲ ਫਾਊਂਡੇਸ਼ਨ ਅਤੇ ਸੰਤ ਨਿਰੰਕਾਰੀ ਸੇਵਾਦਲ ਦੇ ਖੇਤਰੀ ਸੰਚਾਲਕ ਸ਼੍ਰੀ ਰਾਜੀਵ ਕੁਮਾਰ ਨੇ ਮੁੱਖ ਮਹਿਮਾਨ ਸ਼੍ਰੀਮਤੀ ਸੀਤਾ ਕਸ਼ਅਪ ਅਤੇ ਚੰਡੀਗੜ ਜੋਨ ਦੇ ਜੋਨਲ ਇੰਚਾਰਜ ਸ਼੍ਰੀ ਕੇ ਕੇ ਕਸ਼ਅਪ ਨੇ ਸ਼ਹਿਰ ਤੋਂ ਆਏ ਹੋਏ ਸਾਰੇ ਮੋਹਤਵਾਰ ਵਿਅਕਤੀਆਂ , ਖੂਨਦਾਨੀਆਂ, ਸ਼ਰਧਾਲੂਆਂ ਅਤੇ ਸੇਵਾਦਲ ਦਾ ਧੰਨਵਾਦ ਕੀਤਾ ।ਇਸ ਮੌਕੇ ਰਣਜੀਤ ਸਿੰਘ ਸੰਚਾਲਕ,ਪ੍ਰਦੀਪ ਵਰਮਾਂ, ਗੁੰਦੀਪ ਵਰਮਾਂ, ਜਰਨੈਲ ਸਿੰਘ,ਰਜਨੀਸ਼, ਗੁਰਚਰਨ ਸਿੰਘ, ਗੋਪਾਲ ਸੋਹਣ ਲਾਲ,ਵਿਨੋਦ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਸਨ।