ਛੀਨੀਵਾਲ ਗਤਕਾ ਮੁਕਾਬਲਿਆ ਵਿੱਚ ਲੁਧਿਆਣਾ ਦੀ ਝੰਡੀ

0

ਪ੍ਰਬੰਧਕਾਂ ਨਾਲ ਅਕਾਲ ਸਹਾਇ ਅਕੈਡਮੀ ਲੁਧਿਆਣਾ ਦੀ ਟੀਮ

ਅਕਾਲ ਸਹਾਇ ਅਕੈਡਮੀ ਲੁਧਿਆਣਾ ਨੇ ਪਹਿਲਾ ਅਤੇ ਹਠੂਰ ਨੇ ਜਿੱਤਿਆ ਦੂਜਾ ਇਨਾਮ

ਹਰਦੀਪ ਸਿੰਘ ਮੋਗਾ: ਪੰਜਾਬ ਗਤਕਾ ਐਸੋ ਦੇ ਸਹਿਜੋਗ ਸਦਕਾ ਜਿਲ੍ਹਾ ਗਤਕਾ ਐਸੋ ਬਰਨਾਲਾ ਅਤੇ ਬਾਬਾ ਦੀਪ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਛੀਨੀਵਾਲ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪਰਕਾਸ਼ ਪੁਰਬ ਨੂੰ ਸਮਰਪਿਤ ਵਿਰਸਾ ਸੰਭਾਲ ਗਤਕਾ ਮੁਕਾਬਲੇ ਪਿੰਡ ਦੇ ਸਰਕਾਰੀ ਸਕੂਲ ਦੇ ਗਰਾਊਂਡ ਵਿਖੇ ਕਰਵਾਏ ਗਏ ਜਿਸ ਵਿੱਚ ਵੱਖ ਵੱਖ ਜਿਲ੍ਹਿਆਂ ਦੀਆ 9 ਲੜਕਿਆਂ ਅਤੇ ਇਕ ਲੜਕੀਆ ਦੀ ਡੇਹਲੋਂ ਦੀ ਟੀਮ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸੁਰੂਆਤ ਮੌਕੇ ਆਈਆਂ ਟੀਮਾਂ ਵੱਲੋਂ ਖਾਲਸਾਈ ਮਹੱਲਾ ਸਜਾਇਆ ਗਿਆਉਪਰੰਤ ਅਰਦਾਸ ਕੀਤੀ ਗਈ। ਆਈਆ ਹੋਈਆ ਸਾਰੀਆਂ ਟੀਮਾਂ ਨੇ ਸ਼ਾਸਤਰ ਵਿੱਦਿਆ ਦੇ ਜਾਹੋ ਜਲਾਲ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅਕਾਲ ਸਹਾਇ ਗਤਕਾ ਅਕੈਡਮੀ ਲੁਧਿਆਣਾ ਦੀ ਟੀਮ ਨੇ ਪਹਿਲਾ ਹਠੂਰ ਦੀ ਟੀਮ ਨੇ ਦੂਜਾ ਅਤੇ ਮੀਰੀ ਪੀਰੀ ਗਤਕਾ ਅਖਾੜਾ ਮੋਗਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜੇਤੂ ਟੀਮਾਂ ਨੂੰ ਐਸ ਡੀ ਉ ਲਖਮੀਰ ਸਿੰਘ ਅਤੇ ਸਕੂਲ ਦੇ ਪ੍ਰਿੰਸੀਪਲ ਵਰਿੰਦਰ ਸਿੰਘ ਨੇ ਮੈਡਲ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਮੁਕਾਬਲਿਆ ਵਿਚ ਜੱਜਮੈਟ ਦੀ ਭੂਮਿਕਾ ਕਰਮਜੀਤ ਸਿੰਘ ਬਰਨਾਲਾ,ਹਰਦੇਵ ਸਿੰਘ ਬਰਨਾਲਾ ਅਤੇ ਹਰਦੀਪ ਸਿੰਘ ਮੋਗਾ ਦੁਆਰਾ ਕੀਤੀ ਗਈ।

About Author

Leave a Reply

Your email address will not be published. Required fields are marked *

You may have missed