ਮਾਜਰਾ ਵਿਖੇ ਚੋਰਾਂ ਨੇ ਇਕ ਰਾਤ ਚ ਚਾਰ ਦੁਕਾਨਾਂ ਦੇ ਤਾਲੇ ਤੋੜੇ

ਮਾਜਰਾ ਵਿਖੇ ਇਕ ਸਵੀਪ ਸ਼ੋਪ ਚ ਚੋਰੀ ਕਰਨ ਮੌਕੇ ਸੀ. ਸੀ. ਟੀ. ਵੀ ਕੈਮਰੇ ਚ ਕੈਦ ਹੋਈ ਚੋਰ ਦੀ ਤਸਵੀਰ
ਜਗਦੀਸ਼ ਸਿੰਘ ਕੁਰਾਲੀ: ਬੀਤੀ ਰਾਤ ਚੋਰਾਂ ਨੇ ਸਿਸਵਾਂ ਰੋਡ ਤੇ ਸਥਿਤ ਪਿੰਡ ਮਾਜਰਾ ਵਿਖੇ ਇਕ ਰਾਤ ਚ ਚਾਰ ਦੁਕਾਨਾਂ ਦੇ ਤਾਲੇ ਤੋੜ ਕੇ ਗਲਿਆ ਚ ਰੱਖੇ ਪੈਸੇ ਚੋਰੀ ਕਰ ਲਏ ਹਨ। ਜਾਣਕਾਰੀ ਅਨੁਸਾਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਸ਼ਨ ਕੇ ਚੋਰਾਂ ਨੇ ਚੌਵੀਂ ਘੰਟੇ ਚੱਲਣ ਵਾਲੀ ਸਿਸਵਾਂ ਰੋਡ ਕਿਨਾਰੇ ਬਣੀਆਂ ਅਲੱਗ ਅਲੱਗ ਦੁਕਾਨਾਂ ਨੂੰ ਨਿਸ਼ਾਨਾਂ ਬਣਾਇਆ ਅਤੇ ਬੇਝਿਜਕ ਹੋ ਕੇ ਦੁਕਾਨਾਂ ਦੇ ਤਾਲੇ ਤੋੜੇ ਦਿੱਲੀ ਨੰਬਰ ਗੱਡੀ ਚ ਆਏ ਅੱਧੀ ਦਰਜਨ ਚੋਰ ਤੇਜ ਧਾਰ ਵਾਲੇ ਹਥਿਆਰਾਂ ਨਾਲ ਲੈੱਸ ਸਨ ਅਤੇ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਤਾਂ ਇਹ ਸੀ. ਸੀ. ਟੀ. ਵੀ ਕੈਮਰੇ ਚ ਕੈਦ ਹੋ ਗਏ । ਸ਼ਰਮਾਂ ਸਵੀਟ ਸ਼ੋਪ ਦੇ ਮਾਲਕ ਸੰਜੀਵ ਕੁਮਾਰ ਵਿੱਕੀ ਨੇ ਦੱਸਿਆ ਇਹ ਚੋਰ ਦੋ ਅਤੇ ਤਿੰਨ ਵਜੇ ਦੇ ਵਿਚਕਾਰ ਆਏ ਜਿੰਨ੍ਹਾਂ ਪਹਿਲਾਂ ਸਵੀਟ ਦੀ ਦੁਕਾਨ ਚ ਵੜ ਕੇ 7 ਹਜ਼ਾਰ ਰੁਪਏ ਗਲੇ ਚੋਂ ਚੋਰੀ ਕੀਤੇ ਹਨ ਫਿਰ ਨੇੜੇ ਹੀ ਮੋਬਾਇਲਾਂ ਦੀ ਦੁਕਾਨ ਕਾਲ ਕੇਅਰ ਸੈਂਟਰ ਚ ਵੜ ਕੇ ਸਾਢੇ ਪੰਜ ਹਜ਼ਾਰ ਰੁਪਏ ਚੋਰੀ ਕੀਤੇ ਇਸ ਦੇ ਨਾਲ ਹੀ ਇਕ ਹਾਰਡਵੇਅਰ ਦੀ ਦੁਕਾਨ ਚੋਂ 1000 ਰੁਪਏ ਚੋਰੀ ਕਰਨ ਸਮੇਤ ਚੌਧਰੀ ਇਲੈਕਟਰੀਸ਼ਨ ਦੀ ਦੁਕਾਨ ਦਾ ਤਾਲਾ ਵੀ ਤੋੜਿਆ ਜਦ ਚੋਰ ਚੌਧਰੀ ਦੀ ਦੁਕਾਨ ਚ ਦਾਖਲ ਹੋਏ ਤਾਂ ਨੇੜੇ ਹੀ ਪਿਆ ਬਜੁਰਗ ਜਾਗ ਪਿਆ ਤੇ ਚੋਰ ਫਰਾਰ ਹੋ ਗਏ ਜੇਕਰ ਬਾਬਾ ਨਾ ਜਾਗਦਾ ਤਾਂ ਹੋਰ ਦੁਕਾਨਾਂ ਤੇ ਵੀ ਚੋਰ ਹੱਥ ਸਾਫ਼ ਕਰ ਸਕਦੇ ਸਨ। ਸੰਬੰਧਤ ਦੁਕਾਨਦਰਾਂ ਨੇ ਆਪਣਾ ਡਰ ਜਹਿਰ ਕਰਦਿਆ ਕਿਹਾ ਕਿ ਸਾਡੇ ਰੋਜਗਾਰ ਦਾ ਸਾਧਨ ਸਿਰਫ਼ ਸਾਡੀਆਂ ਦੁਕਾਨਾਂ ਹਨ ਅਤੇ ਅਸੀਂ ਪਿੰਡਾਂ ਨਾਲ ਸੰਬੰਧਤ ਹਾਂ ਬੀਤੇ ਰਾਤ ਹੋਈ ਚੋਰ ਤੋਂ ਸਾਨੂੰ ਡਰ ਸਤਾਉਣ ਲੱਗਾ ਹੈ ।ਇਸ ਸੰਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।