ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਕੈਂਪ ਦੌਰਾਨ ਲੋੜਵੰਦਾਂ ਦੇ ਨਾਲ ਸਮਾਜ ਸੇਵਕਾਂ ਅਤੇ ਹੋਰ
ਜਗਦੀਸ਼ ਸਿੰਘ ਕੁਰਾਲੀ : ਸਮਾਜ ਸੇਵਿਕਾ ਸੁਖਮੀਨ ਕੌਰ ਵੱਲੋਂ ਕੁਰਾਲੀ ਦੀ ਸੇਂਟ ਪੋਲ ਚਰਚ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।ਜਿਸ ਵਿੱਚ ਸ਼੍ਰੀ ਨਿਖਿਲ ਸੂਦ ਮੈਨੇਜਰ ਇੰਡੀਅਨ ਬੈੰਕ ਕੁਰਾਲੀ ਅਤੇ ਸ਼੍ਰੀ ਮਤੀ ਸੋਨੀਆਂ ਸ਼ਰਮਾ, ਪ੍ਰੈਸ ਸੈਕਟਰੀ, ਹਿਉਮਨ ਰਾਇਟਸ ਪ੍ਰੋਟੈਕਸ਼ਨ ਫਰੰਟ ਚੰਡੀਗੜ ਨੇ ਮੁੱਖ ਮਹਿਮਾਨ ਵੱਲੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਸਰਹੰਦ ਤੋਂ ਆਏ ਡਾ. ਸਚਿਨ ਕਲੀਨਿਕ ਅਤੇ ਨਰਸਿੰਗ ਹੋਮ ਦੇ ਮਾਹਿਰ ਡਾ. ਸ਼ੀਨਮ ਅਰੋੜਾ ਅਤੇ ਡਾ.ਸਚਿਨ ਅਰੋੜਾ ਨੇ ਮਰੀਜਾਂ ਦਾ ਮੁਫਤ ਇਲਾਜ ਕੀਤਾ। ਇਸ ਮੋਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਲੋੜਵੰਦਾਂ ਨੂੰ ਸਰਦੀਆਂ ਤੋਂ ਕੱਪੜੇ ਵੀ ਵੰਡੇ ਗਏ। ਇਸ ਮੌਕੇ ਸੁਖਮੀਨ ਕੌਰ (ਸਮਾਜ ਸੇਵਿਕਾ) ਨੇ ਕੈਂਪ ਵਿੱਚ ਆਏ ਮਹਿਮਾਨਾਂ ਦਾ, ਚਰਚ ਦੇ ਪਾਦਰੀ, ਮੈਨਜਮੈਂਟ ਅਤੇ ਸੇਵਾ ਵਿੱਚ ਯੋਗਦਾਨ ਦੇਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਕੀਤਾ ਉਨ੍ਹਾਂ ਨੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਸਮਾਜ ਨੂੰ ਲੋੜਵੰਦਾਂ ਦੀ ਮੱਦਦ ਕਰਨ ਲਈ ਅੱਗੇ ਆਉਣ ਲਈ ਵੀ ਕਿਹਾ ਅਤੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ ਤੇ ਚੱਲਣ ਦੀ ਅਪੀਲ ਵੀ ਕੀਤੀ। ਇਸ ਮੌਕੇ ਗੁਰੂਦੁਆਰਾ ਸ੍ਰੀ ਗੁਰੂ ਹਰਗੋਬਿੰਦਗੜ੍ਹ ਸਾਹਿਬ ਦੇ ਗੋਲਡੀ ਵੀਰਜੀ, ਬਲਦੇਵ ਸਿੰਘ ਜੀ, ਗਗਨਦੀਪ ਸਿੰਘ ਅਤੇ ਹਰਿੰਦਰ ਸਿੰਘ ਨੇ ਵੀ ਵਿਸ਼ੇਸ਼ ਸੇਵਾ ਨਿਭਾਈ।