ਜਥੇਦਾਰ ਦਿਲਬਾਗ ਸਿੰਘ ਮੀਆਂਪੁਰ ਅਕਾਲੀ ਦਲ ਦੇ ਡੇਲੀਗੇਟ ਨਿਯੁਕਤ

ਜਥੇਦਾਰ ਦਿਲਬਾਗ ਸਿੰਘ ਮੀਆਂਪੁਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਅਕਾਲੀ ਆਗੂ
ਜਗਦੀਸ਼ ਸਿੰਘ ਕੁਰਾਲੀ : ਅਕਾਲੀ ਦਲ (ਬ) ਦੇ ਜਿਲਾ ਮੁਹਾਲੀ ਦੇ ਐਸੀ ਵਿੰਗ ਦੇ ਪ੍ਰਧਾਨ ਜਥੇਦਾਰ ਦਿਲਬਾਗ ਸਿੰਘ ਮੀਆਂਪੁਰ ਨੂੰ ਅਕਾਲੀ ਦਲ ਦੇ ਪੰਜਾਬ ਤੋਂ ਡੈਲੀਗੇਟ ਨਿਯੁਕਤ ਕੀਤਾ ਗਿਆ ਹੈ । ਦੱਸਣਾ ਬਣਦਾ ਹੈ ਕਿ ਜਥੇਦਾਰ ਮੀਆਂਪੁਰ ਲੰਮੇਂ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਐਸੀ ਵਿੰਗ ਦੇ ਪ੍ਰਧਾਨਗੀ ਅਹੁਦੇ ਤੇ ਰਹਿ ਕੇ ਆਪਣੀ ਆਵਾਜ ਬੁਲੰਦ ਕਰ ਰਹੇ ਹਨ। ਜਥੇਦਾਰ ਮੀਆਂਪੁਰ ਨੇ ਆਪਣੀ ਨਿਯੁਕਤੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ , ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ , ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ , ਹਲਕਾ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ ਸਮੇਤ ਹੋਰ ਆਗੂਆਂ ਦਾ ਧੰਨਵਾਦ ਕੀਤਾ । ਇਸ ਮੌਕੇ ਯੂਥ ਆਗੂ ਸਰਪੰਚ ਜਗਤਾਰ ਸਿੰਘ ਫਤਿਹਪੁਰ ਟੱਪਰੀਆਂ , ਬਲਕਾਰ ਸਿੰਘ ਬੱਬੂ ਖਰੜ , ਮਨਜੀਤ ਸਿੰਘ ਬੜੌਦੀ ਨੇ ਜਥੇਦਾਰ ਦਿਲਬਾਗ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਜਦਕਿ ਸਾਬਕਾ ਸਰਪੰਚ ਗੁਰਚਰਨ ਸਿੰਘ ਮਿਰਜਾਪੁਰ ਪੁਰ ,ਸਾਬਕਾ ਸਰਪੰਚ ਸੱਜਣ ਸਿੰਘ ਮੀਆਂਪੁਰ , ਸਰਪੰਚ ਕੁਲਦੀਪ ਸਿੰਘ ਸਿਆਲਬਾ , ਜਥੇਦਾਰ ਅਜਮੇਰ ਸਿੰਘ ਖੇੜਾ , ਸਰਬਜੀਤ ਸਿੰਘ ਕਾਦੀ ਮਾਜਰਾ , ਮਨਜੀਤ ਸਿੰਘ ਮਹਿਤੋਂ ਆਦਿ ਨੇ ਜਥੇਦਾਰ ਦੀ ਨਿਯੁਕਤੀ ਤੇ ਖੁਸ਼ੀ ਪ੍ਰਗਟਾਈ।