ਹਰਸੁਖ ਸਟੱਡੀ ਵੀਜਾ ਅਤੇ ਇੱਮੀਗਰੇਸ਼ਨ ਕੰਪਨੀ ਨੇ ਸਮਾਰੋਹ ਦਾ ਆਯੋਜਨ ਕੀਤਾ

ਸਟੂਡੈਂਟਸ ਨੂੰ ਸਨਮਾਨਿਤ ਕਰਨ ਉਪਰੰਤ ਸਟਾਫ਼ ਤੇ ਪ੍ਰਬੰਧਕ
ਜਗਦੀਸ਼ ਸਿੰਘ ਕੁਰਾਲੀ: ਹਰਸੁੱਖ ਸਟੱਡੀ ਵੀਜ਼ਾ ਅਤੇ ਇੱਮੀਗਰੇਸ਼ਨ ਕੰਪਨੀ ਨੇ ਇਕ ਸਮਾਰੋਹ ਦਾ ਆਯੋਜਨ ਕੀਤਾ ਜਿੱਥੇ ਉਨ੍ਹਾਂ ਨੇ ਇੰਸਟੀਚਿਊਟ ਦੇ ਸਾਰੇ ਅਧਿਆਪਕ ਅਤੇ ਵਿਦਿਆਰਥੀਆਂਨੂੰ ਸੱਦਿਆ।ਇਸ ਮੌਕੇ ਇੰਸਟੀਟਿਊਟ ਦੇ ਮੁਖ ਪ੍ਰਬੰਧਕ ਮੋਹਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਮਾਰੋਹ ਵਿੱਚ ਉਨ੍ਹਾਂ ਨੇ ਉਹ ਵਿਦਿਆਰਥੀਆਂਨੂੰ ਸਨਮਾਨਿਤ ਕੀਤਾ ਜਿਨ੍ਹਾਂ ਦੇ ਵੀਜੇ ਇਸ ਇੰਸਟੀਚਿਊਟ ਵਿੱਚ ਲੱਗੇ ਸਨ।ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਵਿੱਚ ਬੱਚਿਆਂ ਨੂੰ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਖਾਸ ਤੌਰ ਤੇ ਸੱਦਿਆ ਗਿਆ ਸੀ ਅਤੇ ਉਨ੍ਹਾਂ ਨੂੰ ਬਾਹਰ ਜਾਣ ਦੇ ਤਰੀਕੇ ਅਤੇ ਉੱਥੇ ਜਾ ਕੇ ਕਿਵੇਂ ਕੰਮ ਲੱਭਣਾ ਹੈ ਆਦਿ ਬਾਰੇ ਜਾਣੂ ਕਰਵਾਇਆ ਗਿਆ।ਵੀਜ਼ਾ ਲੱਗੇ ਬੱਚਿਆਂ ਨੇ ਨੱਚ ਗਾ ਕੇ ਆਪਣੀ ਖੁਸ਼ੀ ਨੂੰ ਦੁੱਗਣਾ ਕੀਤਾ ਬਾਹਰਲੇ ਦੇਸ਼ਾ ਵਿਚ ਜਾਣ ਦੀ ਹੋੜ ਪੰਜਾਬ ਦੇ ਨੌਜਵਾਨ ਵਰਗ ਵਿਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਪਰ ਇਨ੍ਹਾਂ ਨੌਜਵਾਨਾਂ ਨੂੰ ਕੈਨਡਾ ਅਮਰੀਕਾ ਵਰਗੇ ਦੇਸ਼ਾ ਵਿਚ ਭੇਜਣ ਵਾਲੇ ਜ਼ਿਆਦਾਤਰ ਏਜੇਂਟ ਠੱਗੀ ਕਰਦੇ ਹਨ ਅਤੇ ਇਨ੍ਹਾਂ ਨੌਜਵਾਨਾਂ ਦਾ ਬਾਹਰ ਜਾਣ ਦਾ ਸੁਪਨਾ ਸਿਰਫ ਸੁਪਨਾ ਬਣ ਕੇ ਰਹਿ ਜਾਂਦਾ ਹੈ ਲੇਕਿਨ ਸਾਡੀ ਇਮੀਗ੍ਰੇਸ਼ਨ ਕੰਪਨੀ ਵਿਚ ਨਾ ਤੇ ਸਟੂਡੈਂਟ ਤੋਂ ਪਹਿਲਾ ਕੋਈ ਫੀਸ ਚਾਰਜ ਕੀਤੀ ਜਾਂਦੀ ਹੈ ਅਤੇ ਨਾ ਬਾਅਦ ਵਿਚ ਚਾਰਜ ਕੀਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਜੇਕਰ ਕੋਈ ਸਟੂਡੈਂਟ ਆਈਲੇਟਸ ਦੀ ਤਿਆਰੀ ਦੀ ਫੀਸ ਨਹੀਂ ਦੇ ਪਾਉਂਦਾ ਤਾ ਸਾਡਾ ਇੰਸਟੀਟਿਊਟ ਉਸ ਸਟੂਡੈਂਟ ਨੂੰ ਫ੍ਰੀ ਪੜਾਉਂਦਾ ਹੈ ਉਨ੍ਹਾਂ ਕਿਹਾ ਕਿ ਸਾਡੇ ਇੰਸਟੀਚਿਊਟ ਵਿੱਚ ਵੀਜ਼ਾ ਰੇਟ 100% ਹੈ ਹੁਣ ਤੱਕ ਅਸੀਂ ਕਈ ਸਟੂਡੈਂਟਾਂ ਦੇ ਕੈਨੇਡਾ ਅਮਰੀਕਾ ਦੇ ਸਟੱਡੀ ਵੀਜ਼ੇ ਲਗਵਾ ਕੇ ਬਾਹਰ ਭੇਜ ਚੁੱਕੇ ਹਾਂ।ਇਸ ਮੌਕੇ ਵੀਜ਼ਾ ਮੈਡਮ ਨੇ ਜਿਨ੍ਹਾਂ ਦੇ ਵੀਜ਼ਾ ਲੱਗ ਚੁਕੇ ਸਨ ਉਨ੍ਹਾਂ ਨੂੰ ਮੁਬਾਰਕਾ ਦਿੱਤੀਆਂ ਅਤੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਵਿੱਚ ਵਧੀਆ ਮੁਕਾਮ ਹਾਸਲ ਕਰਨ ।