ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਆਧੁਨਿਕ ਟੈਕਨਾਲੋਜੀ ਦੀ ਵਿਸੇਸ਼ ਲੋੜ : ਬੜੌਦੀ

0

ਸਕੂਲ ਸਟਾਫ਼ ਨੂੰ ਐਲ ਈ ਡੀ ਸੌਂਪਦੇ ਹੋਏ ਸਰਪੰਚ ਮਨਮੋਹਨ ਸਿੰਘ ਤੇ ਹੋਰ।

ਜਗਦੀਸ਼ ਸਿੰਘ ਕੁਰਾਲੀ: ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਕੂਲਾਂ ਵੱਲ ਵਿਸੇਸ਼ ਧਿਆਨ ਦੇਵੇ ਇਹ ਵਿਚਾਰ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਜਨਰਲ ਸਕੱਤਰ ਜਥੇਦਾਰ ਹਰਮੇਸ਼ ਸਿੰਘ ਬੜੌਦੀ ਨੇ ਅੱਜ ਆਪਣੇ ਪਿੰਡ ਬੜੌਦੀ ਵਿਖੇ ਪ੍ਰਗਟਾਏ । ਉਨ੍ਹਾਂ ਕਿਹਾ ਕਿ ਸਕੂਲਾਂ ਦੀ ਤਰੱਕੀ ਨਾਲ ਹੀ ਪੰਜਾਬ ਅੱਗੇ ਵੱਧ ਸਕਦਾ ਹੈ ਇਸ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਲਈ ਵਿਸੇਸ਼ ਉਪਰਾਲਿਆਂ ਦੀ ਜਰੂਰਤ ਹੈ ਅੱਜ ਪਿੰਡ ਬੜੌਦੀ ਦੇ ਸਰਪੰਚ ਮਨਮੋਹਨ ਸਿੰਘ ਸਿੰਘ ਮਾਵੀ ਵਲੋਂ ਆਪਣੇ ਚਾਚਾ ਜੀ ਸਾਬਕਾ ਸਰਪੰਚ ਗੁਰਚਰਨ ਸਿੰਘ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਐਲ ਈ ਡੀ ਅਤੇ ਜਰਸੀਆ ਦੇਣ ਲਈ ਕਰਵਾਏ ਪ੍ਰੋਗਰਾਮ ਲਈ ਉਹ ਉੱਥੇ ਆਏ ਸੀ । ਸਰਪੰਚ ਮਨਮੋਹਨ ਸਿੰਘ ਨੇ ਕਿਹਾ ਕਿ ਉਹ ਸਕੂਲ ਦੀ ਬਿਹਤਰੀ ਲਈ ਹਰੇਕ ਮੱਦਦ ਕਰਨਗੇ । ਹੈਡ ਟੀਚਰ ਮੈਡਮ ਸੁਰਿੰਦਰ ਕੌਰ ਵਲੋਂ ਪੰਚਾਇਤ ਦਾ ਵਿਸੇਸ਼ ਧੰਨਵਾਦ ਕੀਤਾ ਗਿਆ । ਇਸ ਮੌਕੇ ਵਿਸੇਸ਼ ਤੌਰ ਤੇ ਸਰਪੰਚ ਮਨਮੋਹਨ ਸਿੰਘ ਮਾਵੀ ਬਲਾਕ ਪ੍ਰਾਇਮਰੀ ਅਫਸਰ ਕਮਲਜੀਤ ਸਿੰਘ ਹੈੱਡ ਟੀਚਰ ਸੁਰਿੰਦਰ ਕੌਰ, ਮੈਡਮ ਰੇਨੂੰ ਗੁਪਤਾ, ਮਾਸਟਰ ਅਜੀਤ ਸਿੰਘ ਬੜੌਦੀ, ਰਵੀਇੰਦਰ ਸਿੰਘ, ਗੁਰਵੀਰ ਸਿੰਘ ਗੋਲਡੀ ਅਤੇ ਮੈਡਮ ਅਮ੍ਰਿਤ ਕੋਰ ਹਾਜਰ ਸਨ ।

About Author

Leave a Reply

Your email address will not be published. Required fields are marked *

You may have missed