ਮਸਤਗੜ੍ਹ ਦੀ ਸੰਗਤ ਵੱਲੋਂ ਸ਼ਹੀਦੀ ਦਿਵਸ ਮੌਕੇ ਤਿੰਨ ਦਿਨਾਂ ਲਈ ਲੰਗਰ ਦੀ ਸ਼ੁਰੂਆਤ

ਲੰਗਰ ਵਿੱਚ ਸੇਵਾ ਕਰਦੇ ਹੋਏ ਨੌਜਵਾਨ।
ਜਗਦੀਸ਼ ਸਿੰਘ ਕੁਰਾਲੀ : ਪਿੰਡ ਮਸਤਗੜ੍ਹ ਦੀ ਸੰਗਤ ਵੱਲੋਂ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਇਸ ਸਬੰਧੀ ਚੰਡੀਗੜ੍ਹ- ਮੁੱਲਾਂਪੁਰ ਬੈਰੀਅਰ ਸਥਿਤ ਮੁੱਖ ਸੜਕ ਕੰਢੇ ਲਗਾਏ ਇਸ ਵਿਸ਼ਾਲ ਲੰਗਰ ਬਾਰੇ ਜਾਣਕਾਰੀ ਦਿੰਦਿਆ ਪ੍ਰੋ: ਸ਼ਾਮ ਸਿੰਘ ਅਤੇ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਸਾਹਿਬਜਾਦਿਆ ਦੀ ਯਾਦ ਵਿੱਚ ਅਤੇ ਨੌਜਵਾਨ ਪੀੜ੍ਹੀ ਨੂੰ ਮਾਰੂ ਅਲਾਮਤਾਂ ਤੋਂ ਬਚਾਕੇ ਸਿੱਖੀ ਸੇਵਾ ਵੱਲ ਪ੍ਰੇਰਿਤ ਕਰਨ ਲਈ ਸ਼ੁਰੂ ਕੀਤੀ ਲੰਗਰ ਦੀ ਇਹ ਸੇਵਾ 22 ਤੋਂ 24 ਦਸੰਬਰ ਤੱਕ ਚੱਲੇਗਾ। ਜਿਸ ਦੌਰਾਨ ਪੰਜਾਬ, ਹਰਿਆਣਾ ਅਤੇ ਹਿਮਾਚਲ ਤੋਂ ਆਉਣ ਜਾਣ ਵਾਲੀ ਸੰਗਤ ਨੂੰ ਲੰਗਰ ਛਕਾਇਆ ਜਾਵੇਗਾ ਅਤੇ ਸਾਹਿਬਜਾਦਿਆ ਦੀ ਕੁਰਬਾਨੀ ਤੋਂ ਵੀ ਜਾਣੂ ਕਰਵਾਇਆ ਜਾਵੇਗਾ। ਇਨ੍ਹਾਂ ਦੱਸਿਆ ਕਿ ਲੰਗਰ ਦੀ ਸੇਵਾ ਸਮੁੱਚੇ ਨਗਰ ਨਿਵਾਸੀਆਂ ਸਮੇਤ ਇਲਾਕੇ ਦੀ ਸੰਗਤ ਵੀ ਰੋਜ਼ਾਨਾ ਹਾਜ਼ਰੀਆਂ ਭਰੇਗੀ। ਇਸ ਦੌਰਾਨ ਅਜਾਇਬ ਸਿੰਘ, ਡਾ. ਕਰਨੈਲ ਸਿੰਘ, ਸੁਰਜੀਤ ਸਿੰਘ ਤੇ ਦਿਲਬਰ ਸਿੰਘ ਆਦਿ ਮੋਹਤਵਰ ਵੀ ਹਾਜ਼ਰ ਸਨ