September 23, 2023

ਮਾਣਕਪੁਰ ਵਿਖੇ ਮੁਸਲਮਾਨਾਂ ਤੇ ਸਿੱਖ ਆਗੂਆਂ ਵੱਲੋਂ ਬਿੱਲ ਖਿਲਾਫ਼ ਇੱਕਤਰਤਾ ਕਰ ਸਰਕਾਰ ਦਾ ਕੀਤਾ ਵਿਰੋਧ।

0

ਨਾਗਰਿਕ ਸੋਧ ਬਿਲ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਮੁਸਲਿਮ ਤੇ ਸਿੱਖ ਆਗੂ

ਜਗਦੀਸ਼ ਸਿੰਘ ਕੁਰਾਲੀ : ਪਿੰਡ ਮਾਣਕਪੁਰ ਸ਼ਰੀਫ਼ ਸਥਿਤ ਦਰਗਾਹ ਵਿਖੇ ਮੁਸਲਿਮ ਤੇ ਸਿੱਖ ਭਾਈਚਾਰੇ ਵੱਲੋਂ ਨਾਗਰਿਕਤਾ ਸੋਧ ਬਿੱਲ ਖਿਲਾਫ਼ ਵਿਸ਼ਾਲ ਇਕੱਤਰਤਾ ਕੀਤੀ ਗਈ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਾਗਰਿਕਤਾ ਸੋਧ ਬਿੱਲ ਖਿਲਾਫ਼ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਖਲੀਫ਼ਾ ਫ਼ਕੀਰ ਮੁਹੰਮਦ ਸਾਬਰੀ, ਪ੍ਰਧਾਨ ਮੰਗਤ ਖਾਨ, ਖਵਾਜਾਖਾਨ ਚਾਹੜਮਾਜਰਾ, ਬਾਬਾ ਅਬਦੁੱਲ ਸਿਤਾਰ, ਸੈਕਟਰੀ ਤਾਜ ਮੁਹੰਮਦ, ਦਿਲਬਾਗ ਖਾਨ ਦਾਰਾ, ਇਕਬਾਲ ਮੁਹੰਮਦ ਖਰੜ, ਬਾਬਾ ਇਕਬਾਲ ਰਸਨਹੇੜੀ, ਅੰਕਿਤ ਗੋਰੀਆ, ਡੋਗਰਖਾਨ ਸਿਆਲਬਾ, ਹਰਜੀਤ ਸਿੰਘ ਹਰਮਨ, ਰਵਿੰਦਰ ਸਿੰਘ ਵਜੀਦਪੁਰ, ਗੁਰਮੀਤ ਸਿੰਘ ਸ਼ਾਂਟੂ, ਸਤਨਾਮ ਸਿੰਘ ਟਾਂਡਾ, ਹਰਪ੍ਰੀਤ ਸਿੰਘ ਡੱਡੂਮਾਜਰਾ ਤੇ ਕਾਮਰੇਡ ਕਮਲਜੀਤ ਨੇ ਕਿਹਾ ਕਿ ਸਰਕਾਰਾਂ ਦੇ ਫੈਸਲੇ ਕਦੇ ਵੀ ਕਿਸੇ ਫਿਰਕੇ ਦੇ ਅਧਾਰਿਤ ਨਹੀਂ ਬਲਕਿ ਦੇਸ਼ ਦੇ ਹਰ ਨਾਗਰਿਕ ਲਈ ਬਰਾਬਰ ਦੇ ਅਧਿਕਾਰਾਂ ਤਹਿਤ ਹੁੰਦੇ ਹਨ, ਪਰ ਕੇਂਦਰ ਦੀ ਮੋਦੀ ਸਰਕਾਰ ਨੇ ਵਿਰੋਧ ਦੇ ਬਾਵਜੂਦ ਘੱਟ ਗਿਣਤੀਆਂ ਨੂੰ ਵਿਸਾਰਕੇ ਤਾਨਾਸ਼ਾਹੀ ਤਰੀਕੇ ਨਾਲ ਬਿੱਲ ਪੇਸ਼ ਕਰਕੇ ਜਿਥੇ ਮੁਸਲਿਮ ਭਾਈਚਾਰੇ ਨਾਲ ਧੱਕਾ ਕੀਤਾ ਹੈ। ਇਸ ਲਈ ਦੇਸ਼ ਚ ਹਰ ਬੱਚਾ ਤੇ ਬੁੱਢਾ ਸੜਕਾਂ ਤੇ ਆ ਕੇ ਹੱਕ ਲਈ ਅਵਾਜ਼ ਦੇ ਰਿਹਾ ਹੈ। ਮੋਦੀ ਸਰਕਾਰ ਉਨ੍ਹਾਂ ਦੀ ਅਵਾਜ਼ ਸੁਣਨ ਦੀ ਬਜਾਇ ਡੰਡੇ ਨਾਲ ਦਬਾਉਣ ਦੀ ਕੋਸ਼ਿਸ ਕਰ ਰਹੀ ਹੈ। ਇਨ੍ਹਾਂ ਕਿਹਾ ਕਿ ਜਦੋਂ ਦੇਸ਼ ਪਹਿਲਾਂ ਹੀ ਕੰਗਾਲੀ ਦੀ ਕਗਾਰ ਤੇ ਹੈ, ਫਿਰ ਸਰਕਾਰ ਕਿਸ ਆਧਾਰ ਤੇ ਸਰਨਾਰਥੀਆਂ ਨੂੰ ਸੰਭਾਲ ਕਰਨ ਦੀ ਗੱਲ ਕਰ ਰਹੀ ਹੈ। ਜਿਸ ਨਾਲ ਇੱਥੇ ਦੇਸ਼ ‘ਚ ਭੁੱਖਮਰੀ ਹੀ ਪੈਦਾ ਹੋਵੇਗੀ।ਇਸ ਵਿੱਚ ਨਾਗਰਿਕਤਾ ਸਿੱਧ ਕਰਨ ਦੇ ਬਹਾਨੇ ਹੋਰ ਜ਼ਲੀਲ ਕੀਤਾ ਜਾ ਰਿਹਾ ਹੈ। ਮੁਸਲਿਮ ਆਗੂਆਂ ਨੇ ਕਿਹਾ ਕਿ ਤੋਂ ਖਰੜ ਸ਼ਹਿਰ ਤੋਂ 31 ਦਸੰਬਰ ਨੂੰ ਇੱਕ ਵੱਡਾ ਜਲੂਸ ਸ਼ੁਰੂ ਕਰਕੇ ਬਿੱਲ ਚ ਦੁਬਾਰਾ ਸੋਧ ਨਾ ਕਰਨ ਤੱਕ ਪੂਰੇ ਪੰਜਾਬ ਵਿੱਚ ਪੂਰੇ ਜੋਰ ਸ਼ੋਰ ਨਾਲ ਜਾਰੀ ਰੱਖਿਆ ਜਾਵੇਗਾ।

About Author

Leave a Reply

Your email address will not be published. Required fields are marked *