September 27, 2020

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ  ਸਵੱਛਤਾ ਪੰਦਰਵਾੜਾ ਮਨਾਇਆ ਗਿਆ

ਪ੍ਰੈਸ ਕਾਨਫਰੰਸ ਕਰਦੇ ਹੋਏ ਡਿਪਟੀ ਡਾਇਰੈਕਟਰ ਡਾ. ਯਸ਼ਵੰਤ ਸਿੰਘ ਤੇ ਸਟਾਫ਼।

ਜਗਦੀਸ਼ ਸਿੰਘ ਕੁਰਾਲੀ: ਕ੍ਰਿਸ਼ੀ ਵਿਗਿਆਨ ਕੇਂਦਰ, ਮੋਹਾਲੀ ਦੁਆਰਾ ਡਿਪਟੀ ਡਾਇਰੈਕਟਰ ਡਾ. ਯਸ਼ਵੰਤ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਮੋਹਾਲੀ, ਵਿਖੇ ਮਿਤੀ 16 ਦਸੰਬਰ ਤੋਂ 31ਦਸੰਬਰ ਤੱਕ ਸਵੱਛਤਾ ਪੰਦਰਵਾੜਾ ਮਨਾਇਆ ਗਿਆ ਜਿਸ ਦਾ ਉਦੇਸ਼ ਆਪਣੇ ਚੌਗਿਰਦੇ ਨੂੰ ਸਾਫ਼-ਸੁਥਰਾ ਰੱਖਣਾ ਸੀ।ਇਸ ਪ੍ਰੋਗਰਾਮ ਤਹਿਤ ਕੇ.ਵੀ.ਕੇ., ਮੋਹਾਲੀ ਦੁਆਰਾ ਬੂਟੇ ਲਗਾਏ ਗਏ ਅਤੇ ਦਫ਼ਤਰ ਨੇੜਲੇ ਰਿਹਾਇਸ਼ ਵਾਲੇ ਇਲਾਕੇ ਦੀ ਸਫ਼ਾਈ ਕੀਤੀ ਗਈ। ਕੇ.ਵੀ.ਕੇ. ਦੁਆਰਾ ਗੋਦ ਲਏ ਗਏ ਪਿੰਡ ਰਤਨਗੜ੍ਹ ਵਿਖੇ ਸਵੱਛਤਾ ਅਭਿਆਨ ਚਲਾਇਆ ਗਿਆ। ਪਿੰਡ ਸ਼ਾਹਪੁਰ ਵਿਖੇ ਸੂਰ ਫਾਰਮ ਦੀ ਸਫ਼ਾਈ ਕਰਵਾਈ ਗਈ। ਕਿਸਾਨਾਂ ਨੂੰ ਬਾਗਬਾਨੀ ਫਸਲਾਂ ਅਤੇ ਘਰ ਬਗੀਚੀ ਲਈ ਪਾਣੀ ਦੀ ਉਚਿੱਤ ਵਰਤੋਂ ਲਈ ਪ੍ਰੇਰਿਆ ਗਿਆ। ਇਸਦੇ ਨਾਲ ਹੀ ਉਹਨਾਂ ਨੂੰ ਸਬਜ਼ੀਆਂ, ਫਲਾਂ ਅਤੇ ਹੋਰ ਘਰੇਲੂ ਕਚਰੇ ਤੋਂ ਕੰਪੋਸਟ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ। ਕਿਸਾਨ ਦਿਵਸ ਦੇ ਮੌਕੇ ਤੇ ਪਿੰਡ ਰਸਨਹੇੜੀ ਵਿਖੇ ਕਿਸਾਨਾਂ ਨੂੰ ਸਾਫ਼-ਸਫ਼ਾਈ ਲਈ ਪ੍ਰੇਰਿਆ ਗਿਆ। ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਹਵਾ ਪ੍ਰਦੂਸ਼ਣ ਦੇ ਕਾਰਨਾਂ ਦੀ ਜਾਣਕਾਰੀ ਦਿੰਦੇ ਹੋਏ ਇਸਦੀ ਰੋਕਥਾਮ ਦੇ ਢੰਗ-ਤਰੀਕੇ ਦੱਸੇ ਗਏ। ਇਸ ਤੋਂ ਇਲਾਵਾ ਘਰੇਲੂ ਕੂੜਾ ਕਰਕਟ ਨੂੰ ਸਹੀ ਤਰੀਕੇ ਨਾਲ ਸੁੱਟਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪੰਦਰਵਾੜੇ ਦੇ ਆਖ਼ਰੀ ਦਿਨ 31 ਦਸੰਬਰ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਕੁਰਾਲੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ. ਯਸ਼ਵੰਤ ਸਿੰਘ, ਡਿਪਟੀ ਡਾਇਰੈਕਟਰ ਵੱਲੋਂ ਇਸ ਪੰਦਰਵਾੜੇ ਵਿੱਚ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਅਤੇ ਕੇ.ਵੀ.ਕੇ. ਵੱਲੋਂ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪੰਦਰਵਾੜੇ ਦੌਰਾਨ ਕੇ.ਵੀ.ਕੇ. ਮੋਹਾਲੀ ਤੋਂ ਡਾ. ਪਾਰੁਲ ਗੁਪਤਾ, ਡਾ. ਵਿਕਾਸ ਫੁਲੀਆ, ਡਾ. ਮੁਨੀਸ਼ ਸ਼ਰਮਾ, ਡਾ. ਹਰਮੀਤ ਕੌਰ ਅਤੇ ਡਾ. ਸ਼ਸ਼ੀਪਾਲ ਨੇ ਵੱਖ-ਵੱਖ ਗਤੀਵਿਧੀਆਂ ਦੌਰਾਨ ਹਿੱਸਾ ਲਿਆ।

Leave a Reply

Your email address will not be published. Required fields are marked *