ਨਵੇਂ ਸਾਲ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਲੰਗਰ ਲਗਾਇਆ

ਲੰਗਰ ਵਿਚ ਸੇਵਾ ਕਰਦੇ ਹੋਏ ਬਰਾਂਚ ਦੇ ਵਰਕਰ
ਸੁਮਿਤ ਕੁਮਾਰ ਚੰਡੀਗੜ੍ਹ: ਨਵੇਂ ਵਰ੍ਹੇ 2020 ਦੀ ਖੁਸ਼ੀ ਨੂੰ ਲੈਕੇ ਹਰ ਇਨਸਾਨ ਆਪਣੇ ਆਪਣੇ ਅੰਦਾਜ਼ ਵਿਚ ਬਿਆਨ ਕਰਦਾ ਹੈ,ਚੰਡੀਗੜ੍ਹ ਵਿੱਚ ਕੁੱਛ ਇਹੋ ਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿੱਥੇ ਸੈਕਟਰ 17 ਵਿਚ 31ਦਸੰਬਰ ਨੂੰ ਭੰਗੜਾ ਪਾਰਟੀਆ ਨੇ ਆਪਣੀ ਕਲਾ ਦਾ ਮੁਜਾਹਰਾ ਕੀਤਾ ਅਤੇ ਪੂਰੀ ਰਾਤ ਚੰਡੀਗੜ੍ਹ ਪੁਲਸ ਵੀ ਹਰ ਤਰ੍ਹਾਂ ਸਹਿਰ ਵਾਸੀਆ ਦੀ ਸੁਰੱਖਿਆ ਲਈ ਤਿਆਰ ਵਰ ਤਿਆਰ ਸੀ ਇਸੇ ਤਰਾ ਹੀ ਸੈਕਟਰ 33 ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਵੱਲੋ ਅੱਜ ਨਵੇਂ ਵਰ੍ਹੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਬਰਾਂਚ ਦੇ ਸਾਹਮਣੇ ਚਾਹ ਅਤੇ ਬਰੈਡ ਪਕੌੜਿਆ ਦਾ ਲੰਗਰ ਲਗਾਇਆ ਗਿਆ
ਇਸ ਸਬੰਧੀ ਬਰਾਂਚ ਦੇ ਮੈਨੇਜਰ ਰਜਨੀਸ਼ ਅਤੇ ਹੈਡ ਕੈਸ਼ੀਅਰ ਗੁਰਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਬਰਾਂਚ ਦੇ ਸਮੂਹ ਵਰਕਰਾਂ ਦੇ ਸਹਿਯੋਗ ਨਾਲ ਨਵੇਂ ਵਰ੍ਹੇ ਅਤੇ ਗੁਰੂ ਸਾਹਿਬ ਜੀ ਦੇ ਗੁਰਪੁਰਬ ਨੂੰ ਵਧੀਆ ਤਰੀਕੇ ਨਾਲ ਮਨਾਉਣ ਦਾ ਇਕੋ ਇਕੋ ਮਕਸਦ ਮਨੁੱਖਤਾ ਦੀ ਸੇਵਾ ਵਿਚ ਰਹਿ ਕੇ ਆਰੰਭ ਕਰਨ ਦਾ ਹੈ ਜਿਸ ਸਦਕਾ ਅੱਜ ਬਰਾਂਚ ਦੇ ਸਾਰੇ ਵਰਕਰ ਮਿਲਕੇ ਚਾਹ ਅਤੇ ਬਰੈਡ ਪਕੌੜਿਆ ਦੇ ਲੰਗਰ ਦੀ ਸੇਵਾ ਕਰ ਰਹੇ ਹਨ।ਇਸ ਮੌਕੇ ਓਹਨਾ ਨਾਲ ਮੈਡਮ ਸ਼ਮਾ ਕਪਿਲਾ, ਰੀਟਾ ਸੂਦ,ਹਰਪ੍ਰੀਤ ਕੌਰ,ਸਰਿਤਾ,ਮਨਜੀਤ ਕੌਰ,ਸਮੀਰ,ਉਮੇਸ਼,ਰਾਮ,ਜਗਤਾਰ ਸਿੰਘ,ਕੁਲਦੀਪ ਸਿੰਘ,ਸਤਨਾਮ ਸਿੰਘ, ਲਾਡੀ,ਸ਼ਾਦੀ ਰਾਮ,ਵਿਨੋਦ,ਸੁਰਿੰਦਰ ਸਿੰਘ ਅਸ਼ੋਕ ਕੁਮਾਰ ਸੈਕਟਰ 17,ਪਰਦੀਪ ਕੁਮਾਰ, ਜਗਦੀਸ਼ ਸਿੰਘ ਸਮਾਜ ਸੇਵੀ ਸੈਕਟਰ 33 ਚੰਡੀਗੜ੍ਹ ਹਾਜ਼ਿਰ ਸਨ।