ਨਵੇਂ ਸਾਲ ਦੀ ਆਮਦ ਤੇ ਮੈਡੀਕਲ ਜਾਂਚ ਕੈਂਪ ਲਗਾਇਆ

ਡਾਕਟਰਾਂ ਦੀ ਟੀਮ ਮਰੀਜਾਂ ਦੀ ਜਾਂਚ ਕਰਦੀ ਹੋਈ।
ਜਗਦੀਸ਼ ਸਿੰਘ ਕੁਰਾਲੀ : ਅੱਜ ਨਵੇਂ ਸਾਲ ਦੀ ਆਮਦ ਤੇ ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ ਐਮ ਓ ਡਾ. ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਫਰੀ ਮੈਡੀਕਲ ਜਾਂਚ ਕੈਂਪ ਵਾਰਡ ਨੰ: 16 ਵਿਚ ਲਗਾਇਆ ਗਿਆ। ਇਸ ਮੌਕੇ ਮਾਹਿਰ ਡਾਕਟਰਾਂ ਵੱਲੋਂ ਵੱਖ ਵੱਖ ਬਿਮਾਰੀਆਂ ਦਾ ਚੈੱਕਅਪ ਕਰਦੇ ਹੋਏ 119 ਮਰੀਜਾਂ ਦੀ ਜਾਂਚ ਕੀਤੀ ,25 ਬੱਚਿਆਂ ਨੂੰ ਟੀਕੇ ਲਗਾਏ ਗਏ ਅਤੇ 17 ਮਰੀਜਾਂ ਦਾ ਖੂਨ ਟੈਸਟ ਕੀਤਾ ਗਿਆ ਅਤੇ ਮੌਕੇ ਤੇ ਹੀ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸਤੋਂ ਇਲਾਵਾ ਸਵਾਇਨ ਫਲੂ ਅਤੇ ਹੋਰ ਬਿਮਾਰੀਆਂ ਦੇ ਬਚਾਅ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸਿਹਤ ਜਾਂਚ ਕੈਂਪ ਵਿੱਚ ਡਾ. ਰਾਜਵਿੰਦਰ ਕੌਰ, ਡਾ. ਇੰਦੂ,ਪ੍ਰਵੀਨ ਰਾਣੀ,ਸੁਖਦੇਵ ਸਿੰਘ, ਪ੍ਰਭਜੋਤ ਸਿੰਘ, ਸੁਮਨ ਬਾਲਾ ਅਤੇ ਮਿੰਟੂ ਰਾਮ ਨੇ ਭਾਗ ਲਿਆ।