ਕੌਮੀ ਮਾਰਗ ਤੇ ਐਲ ਈ ਡੀ ਲਾਇਟਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ

ਕੁਰਾਲੀ ਦੇ ਚੰਡੀਗੜ੍ਹ ਮਾਰਗ ਤੇ ਲਗਣ ਵਾਲੀਆਂ ਲਾਈਟਾਂ ਲਈ ਖੰਭੇ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਦੇ ਹੋਏ ਵਾਰਡ ਨੰਬਰ 9 ਦੇ ਕੋਂਸਲਰ ਬਹਾਦਰ ਸਿੰਘ ਓਕੇ ਤੇ ਹੋਰ ਪਤਵੰਤੇ
ਜਗਦੀਸ਼ ਸਿੰਘ ਕੁਰਾਲੀ : ਸਥਾਨਕ ਨਗਰ ਕੋਂਸਲ ਵੱਲੋਂ ਸ਼ਹਿਰ ‘ਚੋਂ ਲੰਘਦੇ ਕੌਮੀ ਮਾਰਗ ਤੇ ਲਗਾਈਆ ਜਾਣ ਵਾਲੀਆਂ ਐਲ ਈ ਡੀ ਲਾਇਟਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੁਰਾਲੀ ਵਿਕਾਸ ਮੰਚ ਦੇ ਪ੍ਰਧਾਨ ਅਤੇ ਵਾਰਡ ਨੰਬਰ 9 ਦੇ ਕੌਂਸਲਰ ਬਹਾਦਰ ਸਿੰਘ ਓਕੇ ਨੇ ਕੀਤੀ । ਸ਼ਹਿਰ ਦੇ ਸਰਕਾਰੀ ਹਸਪਤਾਲ ਤੋਂ ਲੈ ਕੇ ਪਡਿਆਲਾ ਬਾਈਪਾਸ ਤੱਕ ਲੱਗਣ ਵਾਲੀਆ ਇਨ੍ਹਾਂ ਐਲ ਈ ਡੀ ਲਾਇਟਾਂ ਨਾਲ ਕੌਮੀ ਮਾਰਗ ਤੇ ਸਫਰ ਕਰਨ ਵਾਲਿਆ ਨੂੰ ਭਾਰੀ ਰਾਹਤ ਮਿਲੇਗੀ। ਸ਼ਹਿਰ ਦੀ ਹੱਦ ਵਿਚ ਕਰੀਬ ਦੋ ਕਿਲੋਮੀਟਰ ਲੰਬੇ ਕੌਮੀ ਮਾਰਗ ਉੱਤੇ ਲਾਇਟਾਂ ਦੀ ਘਾਟ ਕਾਰਨ ਪਿਛਲੇ ਕਈ ਵਰਿ੍ਹਆ ਤੋਂ ਲਾਇਟਾਂ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਹਾਮਣਾ ਕਰਨਾ ਪੈ ਰਿਹਾ ਸੀ। ਸ਼ਹਿਰ ਵਿੱਚਲੇ ਇਸ ਕੌਮੀ ਮਾਰਗ ਦੇ ਵੱਡੇ ਹਿੱਸੇ ਉਪੱਰ ਦਰਜ਼ਨਾਂ ਰਹਾਇਸ਼ੀ ਕਲੌਨੀਆ ਹੋਣ ਕਾਰਨ ਸ਼ਹਿਰ ਵਾਸੀ ਵੀ ਰਾਤ ਨੂੰ ਹਨੇਰੇ ਵਿੱਚ ਹੀ ਆਉਣ ਜਾਣ ਲਈ ਮਜ਼ਬੂਰ ਹੋ ਕੇ ਰਹਿ ਗਏ ਸਨ। ਇੱਥੇ ਹੀ ਬਸ ਨਹੀਂ ਸਗੋਂ ਰਾਤ ਦੇ ਹਨੇਰੇ ਕਾਰਨ ਕਈ ਲੋਕ ਹਾਦਸਿਆ ਦਾ ਸ਼ਿਕਾਰ ਹੋ ਕੇ ਹਸਪਤਾਲਾ ਤੱਕ ਵੀ ਪਹੁੰਚ ਗਏ ਹਨ। ਨਗਰ ਕੌਂਸਲ ਵੱਲੋਂ ਲੱਖਾਂ ਰੁਪਇਆ ਦੀ ਲਾਗਤ ਨਾਲ ਲੱਗਣ ਵਾਲੀਆ ਇਨ੍ਹਾਂ ਲਾਇਟਾਂ ਦੇ ਖੰਭਿਆ ਨੂੰ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੋਂਸਲਰ ਬਹਾਦਰ ਸਿੰਘ ਓਕੇ ਨੇ ਕੀਤੀ। ਇਸ ਮੋਕੇ ਬਹਾਦਰ ਸਿੰਘ ਓਕੇ ਨੇ ਕਿਹਾ ਕਿ ਸ਼ਹਿਰ ਵਿੱਚ ਕਰੀਬ 23 ਲੱਖ ਦੀ ਲਾਗਤ ਨਾਲ ਲੱਗਣ ਵਾਲੀਆ ਕਰੀਬ 80 ਲਾਇਟਾਂ ਨਾਲ ਜਿਥੇ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ ਉਥੇ ਸੜਕ ਹਾਦਿਸਆ ਨੂੰ ਵੀ ਠੱਲ੍ਹ ਪਵੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਕਲਸੀ, ਫੌਜੀ ਹਰਪਾਲ ਸਿੰਘ, ਠਾਕਰ ਸਿੰਘ ਸੀਟੀ, ਰਣਜੀਤ ਸਿੰਘ, ਅਮਰੀਕ ਸਿੰਘ, ਧਰਮ ਸਿੰਘ, ਦਰਸ਼ਣ ਸਿੰਘ ਸੋਢੀ, ਰੰਮੀ ਅਤੇ ਸੰਨੀ ਆਦਿ ਪਤਵੰਤੇ ਹਾਜ਼ਰ ਸਨ।