ਖਾਲਸਾ ਸਕੂਲ ਵਿੱਚ ਜਰੂਰਤਵੰਦ ਵਿਦਿਆਰਥੀਆਂ ਨੂੰ ਬੂਟ ਵੰਡੇ

ਖਾਲਸਾ ਸਕੂਲ ਦੇ ਬੱਚੇ ਸਕੂਲ ਅਧਿਆਪਕਾਂ ਨਾਲ।
ਜਗਦੀਸ਼ ਸਿੰਘ ਕੁਰਾਲੀ: ਚੰਡੀਗੜ੍ਹ ਰੋਡ ਤੇ ਸਥਿਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਗਰੀਬ ਲੋੜਵੰਦ 140 ਬੱਚਿਆ ਨੂੰ ਬੂਟ ਵੰਡੇ ਗਏ ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਸਪਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਅਤਿ ਦੀ ਸਰਦੀ ਤੋ ਬਚਾਉਣ ਹਿੱਤ ਸਕੂਲ ਦੇ ਸਟਾਫ ਮੈਂਬਰਾਂ ਤੇ ਕੁਝ ਸਮਾਜ ਸੇਵੀ ਵਿਅਕਤੀਆਂ ਵਲੋਂ ਵਿੱਤੀ ਸਹਾਇਤਾ ਦਿੱਤੀ ਗਈ। ਇਸ ਕਾਰਜ ਵਿੱਚ ਬਾਬਾ ਹਰਵਿੰਦਰ ਨੱਗਲ ਸਿੰਘਾਂ, ਗੁਰਮੇਲ ਸਿੰਘ ਕੁਰਾਲੀ ਤੇ ਅਵਤਾਰ ਸਿੰਘ ਧੀਮਾਨ ਮੋਰਿੰਡਾ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।