ਪ੍ਰਭ ਆਸਰਾ ਸੰਸਥਾ ਪਡਿਆਲਾ ਵਿਖੇ ਡੈਂਟਲ ਓ. ਪੀ. ਡੀ. ਦੀ ਹੋਈ ਸ਼ੁਰੂਆਤ

ਦੰਦਾਂ ਦੀ ਜਾਂਚ ਕਰਦੇ ਡਾਕਟਰ
ਜਗਦੀਸ਼ ਸਿੰਘ ਕੁਰਾਲੀ : ਸ਼ਹਿਰ ਦੀ ਹੱਦ ਵਿਚ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਵਿਖੇ ਡੈਂਟਲ ਓ. ਪੀ. ਡੀ. ਦਾ ਉਦਘਾਟਨ ਡਾਕਟਰ ਐਚ. ਐੱਸ. ਸ਼ਰਮਾ (ਸਿਵਲ ਸਰਜਨ ਰੋਪੜ) ਦੁਆਰਾ ਕੀਤਾ ਗਿਆ। ਸਮੁੱਚੀ ਪ੍ਰਭ ਆਸਰਾ ਟੀਮ ਅਤੇ ਪ੍ਰਬੰਧਕਾਂ ਵਲੋਂ ਉਹਨਾਂ ਦਾ ਸਵਾਗਤ ਕੀਤਾ ਅਤੇ ਇਹਨਾਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ। ਭਾਈ ਸ਼ਮਸ਼ੇਰ ਸਿੰਘ ਪਡਿਆਲਾ ਜੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਡੈਂਟਲ ਡਾਕਟਰ ਹਰ ਐਤਵਾਰ ਪ੍ਰਭ ਆਸਰਾ ਵਿਖੇ ਦੰਦਾਂ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ਼ ਕਰਨਗੇ। ਇਸ ਦੀ ਸ਼ੁਰੂਆਤ ਸੰਸਥਾ ਵਿਚ ਰਹਿ ਰਹੇ ਸੈਂਕੜੇ ਹੀ ਲਾਚਾਰ ਨਾਗਰਿਕਾਂ ਦੀ ਜਰੂਰਤ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਗਈ। ਕੋਈ ਵੀ ਜਰੂਰਤਮੰਦ ਇਸ ਸੁਵਿਧਾ ਦਾ ਲਾਭ ਉਠਾ ਸਕਦਾ ਹੈ। ਆਈ. ਡੀ. ਏ. ਰੋਪੜ ਦੇ ਮੀਤ ਪ੍ਰਧਾਨ ਡਾਕਟਰ ਕੇ. ਐੱਸ. ਦੇਵ ਅਤੇ ਸੈਕਟਰੀ ਡਾਕਟਰ ਆਸ਼ੂਤੋਸ਼ ਸ਼ਰਮਾ ਵਲੰਟੀਅਰ ਸੇਵਾ ਨਿਭਾਣਗੇ।