ਖਾਲਸਾ ਸਕੂਲ ਦੇ ਵਿਦਿਆਰਥੀ ਨੇ ਮਾਰੀਆਂ ਮੱਲਾਂ, ਖੇਲੋ ਇੰਡੀਆ ਲਈ ਚੋਣ ਹੋਈ

ਖਿਡਾਰੀ ਦਾ ਸਨਮਾਨ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕ।
ਜਗਦੀਸ਼ ਸਿੰਘ ਕੁਰਾਲੀ : ਚੰਡੀਗੜ੍ਹ ਰੋਡ ਤੇ ਸਥਿਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਇਕ ਵਿਦਿਆਰਥੀ ਦੀ ਖੇਲੋ ਇੰਡੀਆ ਲਈ ਚੋਣ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਸਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ 10ਵੀਂ ਸ਼੍ਰੇਣੀ ਦੇ ਵਿਦਿਆਰਥੀ ਸੁਖਵੀਰ ਸਿੰਘ ਦੀ ਖੇਲੋ ਇੰਡੀਆ ਲਈ ਚੋਣ ਹੋਈ ਹੈ ਜੋ ਕਿ 6 ਕਿਲੋਮੀਟਰ ਦੀ ਕਰਾਸ ਕੰਟਰੀ ਦੌੜ ਲਗਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥੀ ਜ਼ੋਨ ਪੱਧਰ,ਜਿਲ੍ਹਾ ਪੱਧਰ,ਸਟੇਟ ਪੱਧਰ ਤੇ ਅਵਲ ਰਹਿਣ ਮਗਰੋਂ ਹੁਣ ਇਸ ਦੀ ਚੋਣ ਨੈਸ਼ਨਲ ਪੱਧਰ ਤੇ ਚੁਣੇ ਗਏ ਛੇ ਖਿਡਾਰੀਆਂ ਵਿਚ ਹੋਈ ਹੈ। ਉਨ੍ਹਾਂ ਦੱਸਿਆ ਕਿ ਖੇਲੋ ਇੰਡੀਆ ਦੇ ਅਗਾਮੀ ਟੂਰਨਾਮੈਂਟ ਜੋ ਗੁਹਾਟੀ ਵਿੱਚ ਹੋ ਰਹੇ ਹਨ ਵਿੱਚ ਭਾਗ ਲੈਣ ਲਈ ਇਹ ਖਿਡਾਰੀ 10 ਜਨਵਰੀ ਨੂੰ ਅਸਾਮ ਲਈ ਰਵਾਨਾ ਹੋ ਰਿਹਾ ਹੈ।ਇਸ ਪ੍ਰਾਪਤੀ ਲਈ ਇਸ ਖਿਡਾਰੀ ਦਾ ਸਕੂਲ ਸਟਾਫ਼ ਵੱਲੋਂ ਅੱਜ ਇਕ ਸਾਦੇ ਸਮਾਰੋਹ ਦੌਰਾਨ ਸਨਮਾਨ ਕੀਤਾ ਗਿਆ ਅਤੇ ਮਾਇਕ ਮਦਦ ਕਰਦਿਆਂ ਉਸ ਨੂੰ ਦੋੜਣ ਲਈ ਸਕਿਪਰ ਦਿੱਤੇ ਗਏ ਤੇ ਇਸ ਖਿਡਾਰੀ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਅਧਿਆਪਕ ਕੁਲਦੀਪ ਸਿੰਘ, ਗੁਰਦੀਪ ਸਿੰਘ, ਵਰਿੰਦਰ ਸਿੰਘ,ਹਰੀ ਸਿੰਘ,ਕਮਲਜੀਤ ਸਿੰਘ, ਸੁਖਵਿੰਦਰ ਸਿੰਘ,ਮੈਡਮ ਰਾਜਿੰਦਰ ਕੌਰ, ਪਰਵਿੰਦਰ ਕੌਰ,ਹਰਦੀਪ ਕੌਰ,ਨਛੱਤਰ ਸਿੰਘ ਅਤੇ ਸ਼ਰਨਜੀਤ ਸਿੰਘ ਹਾਜ਼ਰ ਸਨ।