ਪਿੰਡ ਬਾਹਮਣ ਮਾਜਰਾ ਵਿਖੇ ਕੈਂਸਰ ਜਾਂਚ ਕੈਂਪ 15 ਨੂੰ

ਪੋਸਟਰ ਜਾਰੀ ਕਰਦੇ ਹੋਏ ਜ਼ੈਲਦਾਰ ਚੈੜੀਆਂ ਤੇ ਹੋਰ
ਜਗਦੀਸ਼ ਸਿੰਘ ਕੁਰਾਲੀ : ਵੱਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵਲੋਂ ਕਾਰ ਸੇਵਾ ਮੁਖੀ ਬਾਬਾ ਸਤਨਾਮ ਸਿੰਘ ਜੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਬਾਹਮਣ ਮਾਜਰਾ ਅਤੇ ਡਾ. ਵਰਿੰਦਰ ਸਿੰਘ ਮੋਹਾਲੀ ਅਤੇ ਗੁਰਮੀਤ ਸਿੰਘ ਕਾਂਜਲਾ ਦੇ ਸਹਿਯੋਗ ਨਾਲ ਮਿਤੀ: 15 ਜਨਵਰੀ, ਦਿਨ ਬੁੱਧਵਾਰ ਨੂੰ ਗੁ : ਗੁਰੂ ਗੜ੍ਹ ਸਾਹਿਬ ਪਾ.10ਵੀਂ, ਪਿੰਡ ਬਾਹਮਣ ਮਾਜਰਾ ਵਿਖੇ ਕੈਂਸਰ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦਾ ਪੋਸਟਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਜਾਰੀ ਕੀਤਾ।ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ 15 ਜਨਵਰੀ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ ਜਿਸ ਵਿਚ ਔਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸ਼ਰੀਰਕ ਜਾਂਚ, ਔਰਤਾਂ ਤੇ ਮਰਦਾਂ ਦੀ ਬਲੱਡ ਕੈਂਸਰ ਦੀ ਜਾਂਚ,ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ (ਮੈਮੋਗ੍ਰਾਫੀ) ਟੈਸਟ,ਔਰਤਾਂ ਤੇ ਮਰਦਾਂ ਦਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਟੈਸਟ,ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੀ, ਸ਼ੂਗਰ, ਬਲੱਡ ਪ੍ਰੈਸ਼ਰ ਸਬੰਧੀ ਮੁਫ਼ਤ ਦਵਾਈਆਂ, ਮਰਦਾਂ ਦੇ ਗਦੂਦਾਂ ਦੇ ਕੈਂਸਰ ਲਈ ਟੈਸਟ, ਆਮ ਬਿਮਾਰੀਆਂ ਸਬੰਧੀ ਸਿਰਫ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿਤੀਆਂ ਜਾਣਗੀਆਂ।ਇਸ ਮੌਕੇ ਸਾਬਕਾ ਸਰਪੰਚ ਸਤਨਾਮ ਸਿੰਘ, ਬਾਬਾ ਗੁਰਮੀਤ ਸਿੰਘ, ਸੋਨੂੰ ਬਠਲਾ,ਗੁਰਜੰਟ ਸਿੰਘ, ਨਰੇਸ਼ ਕੁਮਾਰ ਸਾਬਕਾ ਸਰਪੰਚ, ਗੁਰਸ਼ਰਨ ਸਿੰਘ ਐਸ ਡੀ ਓ,ਹਰਿੰਦਰ ਸਿੰਘ ਠੇਕੇਦਾਰ, ਅਤਿੰਦਰ ਪਾਲ ਸਿੰਘ ਸਰਪੰਚ ਹਾਜ਼ਰ ਸਨ।