ਸਿਆਲਬਾ ਸਰਕਾਰੀ ਸਕੂਲ ‘ਚ 31 ਵੇ ਸੜਕ ਸੁਰੱਖਿਆ ਸਪਤਾਹ ਸਬੰਧੀ ਸੈਮੀਨਾਰ ਕਰਵਾਇਆ

ਸੀਨੀਅਰ ਸੈਕੰਡਰੀ ਸਕੂਲ ਸਿਆਲਬਾ ਵਿਖੇ ਸਕੂਲ ਪ੍ਰਿਸੀਪਲ ਗੁਰਸੇਰ ਸਿੰਘ ਤੇ ਟਰੈਫਿਕ ਸਿੱਖਿਆ ਸੈਲ ਦੇ ਇੰਚਾਰਜ ਜਨਕ ਰਾਜ ਏ ਐਸ ਆਈ ਜਾਣਕਾਰੀ ਦਿੰਦੇ ਹੋਏ ।
ਜਗਦੀਸ਼ ਸਿੰਘ ਕੁਰਾਲੀ: ਬਲਾਕ ਮਾਜਰੀ ਅਧੀਨ ਪੈਦੇ ਪਿੰਡ ਸਿਆਲਬਾ ਮਾਜਰੀ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਹਿੰਦਰਾ ਐਡ ਮਹਿੰਦਰਾ ਸਵਰਾਜ ਡਵੀਜਨ ਦੇ ਪ੍ਰਬੰਧਕਾਂ ਤੇ ਐਨ ਐਸ ਐਸ ਦੇ ਸਹਿਯੋਗ ਨਾਲ 31 ਵਾਂ ਸੜਕ ਸੁਰੱਖਿਆ ਸਪਤਾਹ ਸਬੰਧੀ ਸੈਮੀਨਾਰ ਟਰੈਫਿਕ ਐਜੂਕੇਸਨ ਸੈਲ ਤੇ ਐਸ ਐਸ ਪੀ ਸ੍ਰੀ ਕੁਲਦੀਪ ਸਿੰਘ ਚਾਹਲ ਦੇ ਦਿਸਾ ਨਿਰਦੇਸਾ ਤੇ ਕੇਸਰ ਸਿੰਘ ਐਸ ਪੀ ਟਰੈਫਿਕ ਗੁਰਇਕਬਾਲ ਸਿੰਘ ਡੀ ਐਸ ਐਸ ਪੀ ਟਰੈਫਿਕ ਦੇ ਹੁਕਮਾ ਅਨੁਸਾਰ ਸੈਮੀਨਾਰ ਕਰਵਾਇਆ ਗਿਆ ਸਕੁਲ ਅਧਿਆਪਕਾਂ ਵਲੋ ਭਾਵੇ ਸੜਕ ਸੁਰੱਖਿਆ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਇਸ ਮੌਕੇ ਟਰੈਫਿਕ ਸਿੱਖਿਆ ਸੈਲ ਦੇ ਇੰਚਾਰਜ ਜਨਕ ਰਾਜ ਏ ਐਸ ਆਈ ਨੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਅੰਡਰਏਜ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੀ ਅਪੀਲ ਕਰਦਿਆ ਕਿਹਾ ਕਿ ਦੋ ਪਹੀਆਂ ਵਾਹਨ ਚਲਾਉਣ ਸਮੇਂ ਲੜਕੇ ਲੜਕੀਆਂ ਦੋਵਾ ਨੂੰ ਹੈਲਮਟ ਪਾਉਣ ਬਾਰੇੇ,ਦੋ ਪਹੀਆਂ ਵਾਰਨ ਤੇ ਤਿੰਨ ਸਵਾਰੀਆਂ ਨਾ ਬਠਾਉਣ ਬਾਰੇ , ਚਾਰ ਪਹੀਆਂ ਵਾਹਨ ਚਲਾਉਣ ਸਮੇਂ ਸੀਟ ਬੈਲਟ ਦੀ ਵਰਤੋ ਕਰਨ ਬਾਰੇ, ਵਾਹਨ ਚਲਾਉਣ ਸਮੇਂ ਮੁਬਾਇਲ ਫੋਨ ਦੀ ਵਰਤੋਂ ਨਾ ਕਰਨ ਬਾਰੇ ਆਦਿ ਨਿਯਮਾਂ ਪਾਲਣ ਕਰਨ ਬਾਰੇ ਦੱਸਿਆ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਅਪੀਲ ਕੀਤੀ ਕਿ ਆਪਣੇ 18 ਸਾਲਾਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੇਣ ਇਸ ਮੌਕੇ ਸਕੂਲ ਦੇ ਪ੍ਰਿਸੀ ਗੁਰਸੇਰ ਸਿੰਘ , ਹਾਕਮ ਸਿੰਘ ਤੋਂ ਇਲਾਵਾ ਸਮੂਲ ਸਟਾਫ ਮੈਂਬਰ ਹਾਜਰ ਸਨ ।