ਸ੍ਰੋਮਣੀ ਅਕਾਲੀ ਦਲ ਟਕਸਾਲੀ ਦਾ ਮਨਦੀਪ ਸਿੰਘ ਖਿਜਰਾਬਾਦ ਨੂੰ ਸੂਬਾ ਪ੍ਰੈਸ ਸਕੱਤਰ ਨਿਯੁਕਤ ਕੀਤਾ

ਸਾਬਕਾ ਚੇਅਰਮੇਨ ਬਲਾਕ ਸੰਮਤੀ ਮਾਜਰੀ ਮਨਦੀਪ ਸਿੰਘ ਖਿਜ਼ਰਾਬਾਦ ਜਾਣਕਾਰੀ ਦਿੰਦੇ ਹੋਏ
ਜਗਦੀਸ਼ ਸਿੰਘ ਕੁਰਾਲੀ: ਸ੍ਰੋਮਣੀ ਅਕਾਲੀ ਦਲ ਟਕਸਾਲੀ ਵਲੋ ਪੰਜਾਬ ਦੇ ਵੱਖ ਵੱਖ ਜਿਲਿਆਂ ਅੰਦਰ ਨਵੀਆਂ ਨਿਯੁਕਤੀਆਂ ਕਰਕੇ ਜਿਲ੍ਹ ਪ੍ਰਧਾਨਾਂ ਅਤੇ ਹੋਰ ਆਹੁਦੇਦਾਰਾਂ ਨਿਯੁਕਤੀਆਂ ਕੀਤੀਆ ਗਈਆਂ ਹਨ ਜਿਸ ਦੌਰਾਨ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਮਨਦੀਪ ਸਿੰਘ ਵਾਸੀ ਪਿੰਡ ਖਿਜ਼ਰਾਬਾਦ ਤਹਿਸੀਲ ਖਰੜ ਜਿਲਾ ਐਸ ਏ ਐਸ ਨਗਰ ਮੋਹਾਲੀ ਨੂੰ ਸੂਬਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ ਮਨਦੀਪ ਸਿੰਘ ਖਿਜਰਾਬਾਦ ਨੇ ਪਾਰਟੀ ਦੀ ਹਾਈ ਕਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਜੋ ਪਾਰਟੀ ਨੇ ਮੈਨੂੰ ਜੁਮੇਵਾਰੀ ਦਿੱਤੀ ਹੈ ਮੈ ਇਸ ਜੁਮੇਵਾਰੀ ਇਮਾਨਦਾਰੀ ਨਾਲ ਨਿਭਾਵਗਾ ਤੇ ਪਾਰਟੀ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਾਗਾ ਮਨਦੀਪ ਸਿੰਘ ਦੀ ਸੂਬਾ ਪ੍ਰੈਸ ਸਕੱਤਰ ਵਜੋ ਕੀਤੀ ਨਿਯੁਕਤੀ ਤੇ ਗੁਰਪ੍ਰੀਤ ਸਿੰਘ , ਨੰਬਰਦਾਰ ਜਗਤਾਰ ਸਿੰਘ , ਸਰਪੰਚ ਹਰਜੀਤ ਸਿੰਘ ਢਕੌਰਾ ਕਲਾ, ਨੰਬਰਦਾਰ ਅਮਰੀਕ ਸਿੰਘ , ਪ੍ਰਧਾਨ ਸੁਖਵਿੰਰਦ ਸਿੰਘ ਖਿਜਰਾਬਾਦ , ਦਲਵਿੰਦਰ ਸਿੰਘ , ਸੁਖਪ੍ਰੀਤ ਸਿੰਘ ਆਦਿ ਨੇ ਖੁਸੀ ਦਾ ਪ੍ਰਗਟਾਵਾ ਕੀਤਾ ਤੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਇਸ ਨਿਯੁਕਤੀ ਨਾਲ ਜਿਲਾ ਮੁਹਾਲੀ ਦੇ ਟਕਸਾਲੀ ਵਰਕਰਾਂ ਦੇ ਹੌਸਲੇ ਬੁਲੰਦ ਹੋਣਗੇ ।