ਖਿਜਰਾਬਾਦ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ

ਧੀਆਂ ਦੀ ਲੋਹੜੀ ਮਨਾਉਂਦੇ ਹੋਏ ਕਲੱਬ ਮੈਂਬਰ ਤੇ ਹੋਰ।
ਜਗਦੀਸ਼ ਸਿੰਘ ਕੁਰਾਲੀ : ਪਿੰਡ ਖਿਜਰਾਬਾਦ ਵਿੱਚ ਧੀਆਂ ਦੀ ਲੋਹੜੀ ਮਨਾਈ ਗਈ ।ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਦੁਆਰਾ ਨਹਿਰੂ ਯੁਵਾ ਕੇਂਦਰ ਅਤੇ ਗਰਾਮ ਪੰਚਾਇਤ ਖਿਜਰਾਬਾਦ ਦੇ ਸਹਿਯੋਗ ਨਾਲ ਇਹ ਪ੍ਹੋਗਰਾਮ ਕਰਵਾਇਆ ਗਿਆ।ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜੇਕਰ ਅਸੀਂ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਤਾਂ ਪੁੱਤਾਂ ਨੂੰ ਘੋੜੀ ਗਾ ਕੇ ਸ਼ਗਨ ਮਨਾਵਾਂਗੇ। ਜਿਹੜੇ ਲੋਕ ਹਾਲੇ ਇਹ ਲੋਹੜੀ ਮਨਾਉਣ ਨਹੀਂ ਲੱਗੇ, ਉਨ੍ਹਾਂ ਨੂੰ ਹੋਰਾਂ ਦੇ ਸੰਗ ਰੱਲ ਕੇ ਇਹ ਕਸਮ ਖਾਣੀ ਚਾਹੀਦੀ ਹੈ ਕਿ ਅਸੀਂ ਵੀ ਕੁੜੀਆਂ ਦੀ ਲੋਹੜੀ ਮੁੰਡਿਆਂ ਵਾਂਗ ਹੀ ਮਨਾਇਆ ਕਰਾਂਗੇ।ਜਿਸ ਮੌਕੇ ਸਰਪੰਚ ਗੁਰਿੰਦਰ ਸਿੰਘ ਕਾਲੂ, ਸਾਬਕਾ ਸਰਪੰਚ ਕਰਪਾਲ ਸਿੰਘ, ਸਾਬਕਾ ਸਰਪੰਚ ਰਾਜਵਿੰਦਰ ਕੋਰ, ਸੰਦੀਪ ਕੋਰ ਸੰਮਤੀ ਮੈਂਬਰ,ਪੰਚ ਬਲਜਿੰਦਰ ਕੋਰ,ਪਵਨ ਪੰਚ ਲਾਭ ਸਿੰਘ,ਪਰਮਜੀਤ ਸਿੰਘ ਮਾਸਟਰ, ਨਰਿਦਰਪਾਲ ਸਿੰਘ,ਪੰਚ ਪਰਮਜੀਤ ਕੋਰ,ਪੰਚ ਸੁਰਿੰਦਰ ਕੌਰ,ਸਤਨਾਮ ਸਿੰਘ, ਗੁਰਸਰਨ ਸਿੰਘ ,ਬਲਬੀਰ ਸਿੰਘ ਮੰਗੀ,ਚੋਧਰੀ ਰਾਏ ਸਿੰਘ,ਸੰਜੂ ਰਾਣਾ,ਸੋਨੂ, ਪ੍ਰਧਾਨ ਅਵਤਾਰ ਸਿੰਘ ਪਾਬਲਾ,ਸੁਖਵੀਰ ਸਿੰਘ ਪਾਬਲਾ,ਗਗਨਦੀਪ ਸਿੰਘ,ਮੇਡਮ ਗੁਰਿੰਦਰ ਕੋਰ,ਸੁਖਵਿੰਦਰ ਸਿੰਘ ਸੁਖੀ, ਰਵਿੰਦਰ ਸਿੰਘ ਰਵੀ,ਕਾਰਤਿਕ, ਮਨਦੀਪ ਸਿੰਘ, ਅਰਸ਼ਦੀਪ ਸਿੰਘ ਹਾਜ਼ਰ ਸਨ।