ਗੁਰੂ ਨਾਨਕ ਸਕੂਲ ਸਿਆਲਬਾ ਦੇ ਬੱਚਿਆ ਨੇ ਪ੍ਰਭ ਆਸਰਾ ਵਿਖੇ ਮਨਾਈ ਲੋਹੜੀ

ਬੱਚਿਆਂ ਨਾਲ ਲੋਹੜੀ ਮਨਾਉਂਦੇ ਸਕੂਲੀ ਬੱਚੇ।
ਜਗਦੀਸ਼ ਸਿੰਘ ਕੁਰਾਲੀ : ਪਿੰਡ ਪਡਿਆਲਾ ਸਥਿਤ ਮਾਨਵਤਾ ਦੀ ਸੇਵਾ ਲਈ ਸਰਗਰਮ ਸੰਸਥਾਂ ‘ਪ੍ਰਭ ਆਸਰਾ‘ ਵਿਖੇ ਗੁਰੂ ਨਾਨਕ ਦੇਵ ਜੀ ਪਬਲਿਕ ਸਕੂਲ ਸਿਆਲਬਾ ਦੇ ਬੱਚਿਆਂ ਲੋਹੜੀ ਦੇ ਤਿਉਹਾਰ ਮਨਾਉਣ ਲਈ ਪੁੱਜੇ। ਇਸ ਸਬੰਧੀ ਸਕੂਲ ਮੈਨੇਜਮੈਂਟ ਚੇਅਰਮੈਨ ਡੋਗਰ ਖਾਨ ਵੱਲੋਂ ਬੱਚਿਆਂ ਨੂੰ ਪ੍ਰਭ ਆਸਰਾ ਵਿਖੇ ਲਿਜਾਕੇ ਜਿਥੇ ਬੇਸਹਾਰਾ ਬੱਚਿਆਂ ਨਾਲ ਖਾਣ ਪੀਣ ਦੀਆਂ ਵਸਤਾ ਵੰਡਕੇ ਖੁਸ਼ੀਆਂ ਸਾਂਝੀਆਂ ਕੀਤੀਆ, ਉਥੇ ਉਨ੍ਹਾਂ ਨੂੰ ਲਵਾਰਿਸਾਂ ਪ੍ਰਤੀ ਪਿਆਰ ਭਾਵਨਾ ਤੋਂ ਜਾਣੂ ਕਰਵਾਇਆ। ਸੰਸਥਾਂ ਮੁੱਖੀ ਭਾਈ ਸਮਸ਼ੇਰ ਸਿੰਘ ਨੇ ਪੁੱਜੇ ਬੱਚਿਆਂ ਨੂੰ ਚੰਗੇ ਮਨੁੱਖ ਬਣਨ ਲਈ ਜੀਵਨ ‘ਚ ਅਦਾਰਸ਼ਮਈ ਗੁਣ ਧਾਰਨ ਕਰਨ ਦੀ ਸਿੱਖਿਆ ਦਿੰਦਿਆਂ, ਸੜਕਾਂ ਬਜ਼ਾਰਾਂ ‘ਚ ਨਜ਼ਰ ਆਉਂਦੇ ਲਵਾਰਿਸ਼ ਜਾ ਬੇਸਹਾਰਾ ਪ੍ਰਾਣੀਆਂ ਦੀ ਸੰਭਾਲ ਕਰਨ ਅਪੀਲ ਕੀਤੀ। ਇਸ ਮੌਕੇ ਰਵਿੰਦਰ ਸਿੰਘ ਵਜੀਦਪੁਰ, ਸੁਦਾਗਰ ਸਿੰਘ ਮਹਿਰੌਲੀ ਤੇ ਜਸਵੀਰ ਸਿੰਘ ਕਾਦੀਮਾਜਰਾ ਵੀ ਹਾਜ਼ਰ ਸਨ।