ਪੰਜਾਬ ਸਰਕਾਰ ਨੇ ਦਰਬਾਰ ਸਾਹਿਬ ਦੇ ਗਲਿਆਰੇ ਵਿਖੇ ਸਥਾਪਿਤ ਬੁੱਤ ਕਿਸੇ ਹੋਰ ਥਾਂ ‘ਤੇ ਬਦਲਣ ਦੇ ਦਿੱਤੇ ਹੁਕਮ

0

ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਰਸਤੇ ਵਿੱਚ ਭੰਗੜੇ ਤੇ ਲੋਕ ਨਾਚ ਵਾਲਿਆਂ ਮੂਰਤੀਆਂ ਨੂੰ ਹਟਾਉਣ ਦੇ ਹੁਕਮ ਅੱਜ ਜ਼ਾਰੀ ਕਰ ਦਿੱਤੇ ਅਤੇ। ਉਹਨਾਂ ਨੇ ਸਭਿਆਚਾਰਕ ਮਾਮਲੇ ਵਿਭਾਗ ਨੂੰ ਇਸ ਨੂੰ ਬਦਲ ਕੇ ਅੰਮ੍ਰਿਤਸਰ ਵਿੱਚ ਕਿਸੇ ਹੋਰ ਢੁਕਵੀਂ ਥਾਂ ‘ਤੇ ਤਬਦੀਲ ਕਰਨ ਲਈ ਕਿਹਾ।

ਬੁੱਤ ਢਾਉਣ ਵਾਲੇ ਨੌਜਵਾਨਾਂ ਖ਼ਿਲਾਫ਼ ਦਾਇਰ ਕੇਸ ਵਾਪਸ ਲੈਣ ਤੇ ਸਮੀਖਿਆ ਕਰਨ ਦੇ ਵੀ ਹੁਕਮ ਦਿੱਤੇ
●ਸਿੱਖ ਜਥੇਬੰਦੀਆਂ ਵਿੱਚ ਖੁਸ਼ੀ ਦੀ ਲਹਿਰ

ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ ਲਗਾਈਆਂ ਗਈਆਂ ਇਹਨਾਂ ਮੂਰਤੀਆਂ ਦੀ ਪਿੱਛਲੇ ਦਿਨੀਂ ਕੁਝ ਨਾਰਾਜ਼ ਪ੍ਰਦਰਸ਼ਨਕਾਰੀਆਂ ਦੁਆਰਾ ਤੋੜ-ਭੰਨ ਕੀਤੀ ਗਈ ਸੀ। ਮੁੱਖ ਮੰਤਰੀ ਪੰਜਾਬ ਵਲੋਂ ਡੀ.ਜੀ.ਪੀ. ਪੰਜਾਬ ਪੁਲਿਸ ਨੂੰ ਸੱਤ ਮੁਲਜ਼ਮ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦਰਜ ਕੀਤੇ ਕੇਸਾਂ ਦੀ ਪੜਤਾਲ ਕਰਨ ਅਤੇ ਉਨ੍ਹਾਂ ਵਿਰੁੱਧ ਦਰਜ ਆਈ.ਪੀ.ਸੀ. ਦੀਆਂ ਸਖਤ ਧਾਰਾਵਾਂ ਵਾਪਸ ਲੈਣ ਦੇ ਨਿਰਦੇਸ਼ ਵੀ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ ਹਰਕਤਾਂ ਗ਼ਲਤ ਨਹੀਂ ਸਨ, ਬਲਕਿ ਸਿੱਖ ਕੌਮ ਵੱਲੋਂ ਮਹਿਸੂਸ ਕੀਤੇ ਗਏ ਦਰਦ ਦਾ ਪ੍ਰਗਟਾਵਾ ਹੈ। ਉਹਨਾਂ ਕਿਹਾ ਕਿ ਸਿੱਖ ਸੰਗਤ ਵਲੋਂ ਭੰਗੜਾ ਅਤੇ ਗਿੱਧਾ ਪ੍ਰਦਰਸ਼ਿਤ ਕਰਦੀਆਂ ਮੂਰਤੀਆਂ ‘ਤੇ ਦੁੱਖ ਮਹਿਸੂਸ ਕਰਦੇ ਹਨ, ਜੋ ਕਿ ਪਵਿੱਤਰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸਥਿਤ ਹੈ।

ਇਹ ਜ਼ਿਕਰਯੋਗ ਹੈ ਕਿ ਭੰਗੜਾ ਅਤੇ ਗਿੱਧਾ ਡਾਇਓਰਾਮਾ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਵਿਰਾਸਤੀ ਗਲੀ ਦੇ ਪੈਦਲ ਚੱਲਣ ਵਾਲੇ ਰਸਤੇ ‘ਤੇ ਅਕਤੂਬਰ 2016 ਵਿਚ ਸਥਾਪਿਤ ਕੀਤਾ ਸੀ। ਮੁਜ਼ਾਹਰਾਕਾਰੀ ਲੋਕ ਨਾਚਕਾਂ ਦੀਆਂ ਮੂਰਤੀਆਂ ਨੂੰ ਲੈ ਕੇ ਅੰਦੋਲਨ ਕਰ ਰਹੇ ਸਨ। ਜਿਸ ਨੂੰ ਉਨ੍ਹਾਂ ਨੇ ਸਿੱਖ ਧਾਰਮਿਕ ਭਾਵਨਾਵਾਂ ਦੀ ਉਲੰਘਣਾ ਕਰਾਰ ਦਿੱਤਾ, ਕਿਉਂਕਿ ਇਹ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਥਾਪਤ ਕੀਤੇ ਗਏ ਸਨ।

ਸਿੱਖ ਨੌਜਵਾਨਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 307, 434, 427, 353, 186, 148, 149 ਅਤੇ ਨੁਕਸਾਨ ਦੀ ਰੋਕਥਾਮ ਲਈ ਜਨਤਕ ਜਾਇਦਾਦ ਐਕਟ, 1984 ਦੇ ਤਹਿਤ ਕੇਸ ਦਰਜ ਕੀਤੇ ਗਏ ਸਨ।

15 ਜਨਵਰੀ ਦੀ ਘਟਨਾ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਰਾਗੀ ਸਭਾ (ਹਰਿਮੰਦਰ ਸਾਹਿਬ ਦੇ ਕੀਰਤਨੀਏ ਸਿੰਘ), ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਸਮੇਤ ਵੱਖ-ਵੱਖ ਸਿੱਖ ਸੰਸਥਾਵਾਂ ਸਮਰਥਨ ਵਿਚ ਸਾਹਮਣੇ ਆਈਆਂ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੱਲੋ ਪਹਿਲਾਂ ਹੀ 3 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀ, ਤਾਂ ਜੋ ਕਿਸੇ ਹੋਰ ਜਗ੍ਹਾ ‘ਤੇ ਮੂਰਤੀਆਂ ਤਬਦੀਲ ਕੀਤੀਆ ਜਾ ਸਕਣ।

ਇਕ ਸਰਕਾਰੀ ਬੁਲਾਰੇ ਅਨੁਸਾਰ ਕਮੇਟੀ ਵਿਚ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਡਾ: ਰੂਪ ਸਿੰਘ (ਮੁੱਖ ਸਕੱਤਰ ਐਸ.ਜੀ.ਪੀ.ਸੀ.), ਨਿਰਮਲ ਸਿੰਘ (ਪ੍ਰਧਾਨ ਚੀਫ਼ ਖਾਲਸਾ ਦੀਵਾਨ) ਤੋਂ ਇਲਾਵਾ ਕੋਆਰਡੀਨੇਟਰ ਸੁਖਦੇਵ ਸਿੰਘ ਭੂਰਾਕੋਣਾ ਸ਼ਾਮਲ ਹਨ।

About Author

Leave a Reply

Your email address will not be published. Required fields are marked *

You may have missed