ਬਾਬਾ 108 ਕਰਤਾਰ ਸਿੰਘ ਜੀ ਦੀ ਬਰਸੀ ਤੇ ਗੁਰਮਤਿ ਸਮਾਗਮ ਦਾ ਆਯੋਜਨ

ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਭਾਈ ਸੁਖਦੀਪ ਸਿੰਘ ਜੀ।
ਜਗਦੀਸ਼ ਸਿੰਘ ਕੁਰਾਲੀ: ਨੇੜਲੇ ਪਿੰਡ ਗੋਸਲਾਂ ਦੇ ਗੁਰੂਦੁਆਰਾ ਨਗਰ ਸੁਧਾਰ ਸਾਹਿਬ ਵਿੱਖੇ ਪ੍ਰਧਾਨ ਸ.ਬਲਬੀਰ ਸਿੰਘ ਜੀ ਦੀ ਯੋਗ ਸਰਪ੍ਰਸਤੀ ਹੇਠ ਅਤੇ ਸਮੂਹ ਨਗਰ ਪੰਚਾਇਤ ਦੇ ਸਹਿਯੋਗ ਨਾਲ ਸੰਤ ਬਾਬਾ 108 ਕਰਤਾਰ ਸਿੰਘ ਜੀ ਦੀ ਬਰਸੀ ਪੂਰੀ ਸ਼ਰਧਾ,ਆਸਥਾ ਅਤੇ ਸਦਭਾਵਨਾ ਨਾਲ ਮਨਾਈ ਗਈ । ਇਸ ਗੁਰਮਤਿ ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠਾਂ ਦੀ ਚੱਲ ਰਹੀ ਲੜੀ ਦੇ ਭੋਗ ਪਾਏ ਗਏ ਅਤੇ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ । ਇਸ ਮੌਕੇ ਤੇ ਭਾਈ ਮਨਦੀਪ ਸਿੰਘ ਜੀ ਸੋਲਖੀਆਂ ਵਾਲੇ,ਭਾਈ ਗੁਰਸ਼ਰਨ ਸਿੰਘ ਜੀ ਮੋਗਾ ਵਾਲੇ ,ਗਿਆਨੀ ਅਵਤਾਰ ਸਿੰਘ ਜੀ ਆਲਮ ਅਤੇ ਭਾਈ ਸੁਖਦੀਪ ਸਿੰਘ ਜੀ ਵਲੋਂ ਆਪਣੀ ਰਸ ਭਿੰਨੀ ਅਤੇ ਅੰਮ੍ਰਿਤ ਮਈ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ । ਇਸ ਧਾਰਮਿਕ ਸਮਾਗਮ ਵਿੱਚ ਆਲੇ-ਦੁਆਲੇ ਦੇ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਗੁਰੂ ਸਾਹਿਬਾਨ ਦੀਆਂ ਅਸੀਸਾਂ ਪ੍ਰਾਪਤ ਕੀਤੀ । ਇਸ ਮੌਕੇ ਤੇ ਸਰਕਾਰੀ ਹਾਈ ਸਕੂਲ ਗੋਸਲਾਂ ਦੇ ਅਧਿਆਪਕ ਕਪਿਲ ਮੋਹਨ ਅੱਗਰਵਾਲ ਅਤੇ ਹੋਰ ਸਮਾਜ ਸੇਵੀਆਂ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ । ਇਸ ਦੌਰਾਨ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ । ਇਸ ਮੌਕੇ ਤੇ ਪਿੰਡ ਦੇ ਸਰਪੰਚ ਬਬਲਾ ਜੀ ਗੋਸਲਾਂ ਅਤੇ ਦਰਸ਼ਨ ਸਿੰਘ ਸਾਬਕਾ ਸਰਪੰਚ ਨੇ ਆਈ ਹੋਈ ਸਮੁੱਚੀ ਸੰਗਤ ਦਾ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਤੇ ਸੁਖਵਿੰਦਰ ਸਿੰਘ ,ਮੋਹਿੰਦਰ ਸਿੰਘ ,ਅਮਰਜੀਤ ਸਿੰਘ ,ਬਲਜੀਤ ਸਿੰਘ ,ਗੁਰਮੀਤ ਸਿੰਘ ,ਬਲਕਾਰ ਸਿੰਘ ,ਸਰਬਜੀਤ ਸਿੰਘ ,ਪ੍ਰਗਟ ਸਿੰਘ ,ਦਲੇਰ ਸਿੰਘ ,ਤ੍ਰਿਲੋਚਨ ਸਿੰਘ ,ਪਿੰਡ ਦੇ ਮੋਹਤਬਰ ਆਗੂ ਅਤੇ ਪਿੰਡ ਵਾਸੀ ਹਾਜ਼ਿਰ ਸਨ ।