ਖਾੜੀ ਦੇ ਦੇਸ਼ ਕੁਵੈਤ ਰਹਿਣ ਵਾਲਿਆਂ ਲਈ 8 ਮਾਰਚ ਤੋਂ ਬਾਅਦ ਵੱਧ ਸਕਦੀਆਂ ਨੇ ਮੁਸ਼ਕਲਾਂ

ਕੁਵੈਤ (ਬਿਨੈਦੀਪ ਸਿੰਘ) – ਪਿੱਛਲੇ ਦਿਨੀ ਮਿਤੀ 3-3-2020 ਨੂੰ ਕੁਵੈਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਰੋਕਥਾਮ ਲਈ ਇੱਕ ਇਸ਼ਤਿਹਾਰ ਜਾਰੀ ਕੀਤਾ ਹੈ ਜਿਸ ਵਿੱਚ ਕੁਵੈਤ ਹੈਲਥ ਡਿਪਾਰਟਮੈਂਟ ਨੇ ਪੁਸ਼ਟੀ ਕਰਦਿਆਂ ਲਿਖਿਆ ਹੈ ਕਿ ਫਿਲਪੀਨਜ਼ , ਭਾਰਤ , ਇਜ਼ਿਪਤ , ਬੰਗਲਾਦੇਸ਼ , ਸੀਰੀਆ ,ਅਜ਼ਰਬਾਈਜਾਨ , ਤੁਰਕੀ ,ਸ਼੍ਰੀ ਲੰਕਾ ,ਜੋਰਜਿਆ ਅਤੇ ਲੇਬਨਾਨ ਦੇਸ਼ਾਂ ਤੋਂ ਕੁਵੈਤ ਆਉਣ ਲਈ ਓਹਨਾ ਕੋਲ ਇਕ ਸਿਹਤ ਵਿਭਾਗ ਵਲੋਂ ਅਤੇ ਅੰਬੈਸੀ ਆਫ ਕੁਵੈਤ ਵਲੋਂ ਪ੍ਰਵਾਨਗੀ ਮੈਡੀਕਲ ਕਲੀਨਿਕ ਤੋਂ ਜਾਰੀ ਕੀਤਾ ਸਰਟੀਫਿਕੇਟ ਹੋਣਾ ਜਰੂਰੀ ਹੈ ਜਿਸ ਵਿੱਚ ਸਿਹਤ ਵਿਭਾਗ ਪੁਸ਼ਟੀ ਕਰਨ ਕਿ ਇਹ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਿਤ ਨਹੀਂ ਹੈ। ਇਹ ਨਿਯਮ 8 ਮਾਰਚ ਤੋਂ ਸ਼ੁਰੂ ਹੋ ਜਾਵੇਗਾ।

ਜੇਕਰ ਤੁਹਾਡੇ ਕੋਲ ਸਿਹਤ ਵਿਭਾਗ ਵਲੋਂ ਜਾਰੀ ਕੀਤਾ ਪ੍ਰਮਾਣ ਪੱਤਰ ਨਹੀਂ ਹੋਵੇਗਾ ਤਾਂ ਤੁਹਾਨੂੰ ਕੁਵੈਤ ਹਵਾਈਅੱਡੇ ਤੋਂ ਵਾਪਿਸ ਆਉਣਾ ਪੈ ਸਕਦਾ ਹੈ।
ਭਾਰਤ ਵਿੱਚ ਕੁਝ ਮੈਡੀਕਲ ਵਿਭਾਗ ਜਿਹੜੇ ਕੁਵੈਤ ਐਮਬੈਸੀ ਤੋਂ ਪ੍ਰਮਾਣਿਤ ਹਨ ਜਿਵੇ ਅਲ ਖ਼ਲੀਜੀ ਅਤੇ ਗਲਫ ਮੈਡੀਕਲ ਸੈਂਟਰ ਦਿੱਲੀ ਇਹਨਾਂ ਮੈਡੀਕਲ ਵਿਭਾਗਾਂ ਤੋਂ ਜਦੋ ਕੋਰੋਨਾ ਵਾਇਰਸ ਟੈਸਟ ਅਤੇ ਪ੍ਰਮਾਣ ਪੱਤਰ ਬਾਰੇ ਪੁੱਛਿਆ ਤਾ ਓਹਨਾ ਦੱਸਿਆ ਕਿ ਸਾਡੇ ਕੋਲ ਅਜੇ ਤਕ ਅਜਿਹੀ ਕੋਈ ਵੀ ਜਾਣਕਾਰੀ ਮੌਜੂਦ ਨਹੀਂ ਹੈ ਅਤੇ ਨਾ ਹੀ ਕੋਰੋਨਾ ਵਾਇਰਸ ਦਾ ਅਸੀਂ ਟੈਸਟ ਕਰਦੇ ਹਾਂ।
ਸਵਾਲ ਇਥੇ ਇਹ ਉੱਠਦਾ ਹੈ ਕਿ ਜਿਹੜੇ ਕਈ ਭਾਰਤੀ ਵਾਪਿਸ ਕੁਵੈਤ ਮਿਤੀ 8 ਮਾਰਚ ਤੋਂ ਬਾਅਦ ਜਾ ਰਹੇ ਹਨ ਉਹ ਕਿਹੜਾ ਸਰਟੀਫਿਕੇਟ (ਪ੍ਰਮਾਣ ਪੱਤਰ ) ਲੈ ਕੇ ਜਾਣ। ਹੁਣ ਵੇਖਣਾ ਹੋਵੇਗਾ ਕਿ ਦਿਲੀ ਗੁਲਫ ਐਪਰੂਵਡ ਮੈਡੀਕਲ ਸੈਂਟਰ ਐਸੋਸੀਏਸ਼ਨ. ਕਦੋ ਤੱਕ ਕੋਰੋਨਾ ਵਾਇਰਸ ਟੈਸਟ ਨੂੰ ਸ਼ੁਰੂ ਕਰਨਗੇ।