ਮੰਤਰੀ ਸਮੂਹ ਦੀ ਮੀਟਿੰਗ ‘ਚ ਲਿਆ ਗਿਆ ਫੈਸਲਾ ਖਾਲੀ ਹੋ ਜਾਣਗੇ ਪੰਜਾਬ ਦੇ ਬੱਸ ਅੱਡੇ

ਚੰਡੀਗੜ , 19 ਮਾਰਚ , ਕੋਰੋਨਾ ਵਾਇਰਸ ਕਰਕੇ ਪੰਜਾਬ ‘ਚ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ 20 ਮਾਰਚ ਰਾਤ ਤੋਂ ਬੰਦ ਹੋ ਜਾਵੇਗੀ। ਇਹ ਫੈਸਲਾ ਪੰਜਾਬ ਦੇ ਮੰਤਰੀ ਸਮੂਹ ਦੀ ਮੀਟਿੰਗ ਦੌਰਾਨ ਲਿਆ ਗਿਆ ਹੈ। ਦੁਨੀਆ ਭਰ ਵਿੱਚ ਪੈਰ ਪਸਾਰ ਚੁੱਕੇ ਕੋਰੋਨਾ ਕਰਕੇ ਜਿੱਥੇ ਪਹਿਲਾਂ ਸਿਨੇਮਾ ਘਰ, ਸ਼ਾਪਿੰਗ ਮਾਲ, ਜਿੰਮ, ਕੋਚਿੰਗ ਸੈਂਟਰ ਬੰਦ ਕੀਤੇ ਗਏ ਸਨ ਉੱਥੇ ਹੁਣ ਪੰਜਾਬ ਸਰਕਾਰ ਨੇ ਪੰਜਾਬ ਦੇ ਬੱਸ ਅੱਡਿਆਂ ‘ਤੇ ਵੱਡੀ ਗਿਣਤੀ ‘ਚ ਜਮ੍ਹਾ ਹੁੰਦੀ ਭੀੜ ਕਰਕੇ ਸਾਵਧਾਨੀ ਦੇ ਤੌਰ ‘ਤੇ ਇਹ ਫੈਸਲਾ ਲੈਂਦਿਆਂ 20 ਮਾਰਚ ਦਿਨ ਸ਼ੁੱਕਰਵਾਰ ਨੂੰ ਰਾਤ 12 ਵਜੇ ਤੋਂ ਬਾਅਦ ਪੰਜਾਬ ਦੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਤੇ ਇਸ ਫੈਸਲੇ ਨਾਲ ਪੰਜਾਬ ਦੇ ਸਾਰੇ ਬੱਸ ਅੱਡੇ ਖਾਲੀ ਹੋ ਜਾਣਗੇ। ਸਰਕਾਰੀ ਦਫ਼ਤਰਾਂ ਚ ਪਬਲਿਕ ਡਿਲਿੰਗ ਵੀ ਬੰਦ ਕਰ ਦਿੱਤੀ ।