ਜਨਤਾ ਕਰਫੀਊ ਨੂੰ ਲੋਕਾਂ ਦਿੱਤਾ ਭਰਪੂਰ ਸਮੱਰਥਨ ਜਨਤਾ ਕਰਫੀਊ ਨੂੰ ਲੋਕਾਂ ਦਿੱਤਾ ਭਰਪੂਰ ਸਮੱਰਥਨ — ਸ਼ਹਿਰ ਦੀਆਂ ਗਲੀਆਂ, ਬਜਾਰ, ਅਤੇ ਸੜਕਾਂ ਰਹੀਆਂ ਸੁੰਨੀਆਂ

ਕਰਫ਼ਿਊ ਦੌਰਾਨ ਖਾਲੀ ਪਿਆ ਬਜ਼ਾਰ

ਮੋਗਾ(ਸੰਕਰ ਯਾਦਵ):  ਸਰਕਾਰ ਵਲੋਂ ਕਰੋਨਾ ਵਾਇਰਸ ਦੇ ਪ੍ਰਕੋਪ ਨੂੰ ਘਟਾਉਣ ਅਤੇ ਉਸ ਤੇ ਕਾਬੂ ਪਾਉਣ ਲਈ ਤੇਜ਼ ਕੀਤੇ ਯਤਨਾਂ ਵਿੱਚ ਪ੍ਰਧਾਨ ਮੰਤਰੀ ਵਲੋਂ ਜਨਤਾ ਕਰਫੀਊ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਪੰਜਾਬ ਹੀ ਨਹੀ ਦੇਸ਼ ਭਰ ਚ ਪੂਰਨ ਸਮੱਰਥਨ ਮਿਲਿਆ।ਸਹਿਰ ਮੌਗਾ ਦੀਆਂ ਗਲੀਆਂ, ਮੁਹੱਲੇ, ਬਜ਼ਾਰ ਅਤੇ ਸੜਕਾਂ ਸੁੰਨੀਆਂ ਰਹੀਆਂ। ਸਹਿਰਿ ਵਾਸੀਆਂ ਨੇ ਹਦਾਇਤਾਂ ਦਾ ਪਾਲਣ ਕੀਤਾ। ਜਿਥੇ ਲੋਕਾਂ ਨੇ ਵਾਇਰਸ ਨੂੰ ਠੱਪ ਲਾਉਣ ਆਪਣੇ ਆਪ ਨੂੰ ਘਰਾਂ ਚ ਬੰਦ ਰੱਖਿਆ, ਊਥੇ ਹੀ ਹਰ ਪਰਿਵਾਰ ਇਕ ਜੁੱਟ ਬੈਠਿਆ।

ਪੁਲਿਸ ਵਲੋਂ ਗਸਤ ਪਾਰਟੀਆਂ ਬਣਾਈਆਂ ਗਈਆਂ, ਜੋ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੇ ਨਜ਼ਰ ਰੱਖ ਰਹੀਆਂ ਸਨ। ਕਰਫੀਊ ਦੌਰਾਨ ਕੋਈ ਇੱਕਾ ਦੂਕਾ ਵਿਅਕਤੀ ਘੁੰਮਦਾ ਨਜ਼ਰ ਆਇਆ ਤਾਂ ਪੁਲਿਸ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਲੋਕਾਂ ਨੂੰ ਸਮਝਾਇਆ ਗਿਆ।
ਸ਼ਹਿਰ ਅਤੇ ਪਿੰਡਾਂ ਨਾਲ ਸਬੰਧਤ ਵਿਅਕਤੀ ਬਹੁਤ ਹੀ ਜਾਗਰੂਕ ਨਜ਼ਰ ਆਏ, ਜਿੰਨਾਂ ਵਲੋਂ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਆਪਣੀ ਸਰੱਖਿਆ ਸਮਝਦੇ ਹੋਏ ਮੰਨਿਆ ਗਿਆ। ਲੋਕ ਘਰਾਂ ਵਿੱਚ ਬੈਠ ਕੇ ਮੀਡੀਆ ਰਾਹੀ ਜਾਣਕਾਰੀ ਹਾਸਲ ਕਰ ਰਹੇ ਸਨ।ਮੌਗਾ ਸਹਿਰ ਦੇ ਗੁਰਦੁਆਰਾ ਅਤੇ ਮੰਦਿਰ ਵਿਖੇ ਵੀ ਸੁੰਨ ਸਮਾਨ ਹੀ ਰਹੀ। ਹਰ ਵਿਅਕਤੀ ਵਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਤਿਆਰੀਆਂ ਦਿਖਾਈਆਂ ਗਈਆਂ, ਡਿਊਟੀ ਦੌਰਾਨ ਤਾਇਨਾਤ ਮੁਲਾਜਮ ਜਿਥੇ ਸੈਨਾਟਾਇਜਰ ਦਾ ਇਸਤੇਮਾਲ ਕਰ ਰਹੇ ਸਨ, ਉਥੇ ਹੀ ਮਾਸਕ ਲਗਾ ਕੇ ਘੁੰਮ ਰਹੇ ਹਨ। ਪੁਲਿਸ ਅਤੇ ਜਿਲਾ ਪ੍ਰਸ਼ਾਸ਼ਨ ਵਲੋਂ ਜਨਤਾ ਤੋ ਸਹਿਯੋਗ ਦੀ ਮੰਗ ਕੀਤੀ ਗਈ। ਜਿਸ ਨੂੰ ਭਰਪੂਰ ਬੱਲ ਮਿਲਿਆ।

ਐਮਰਜੈਂਸੀ ਸੇਵਾਵਾਂ ਤੋ ਇਲਾਵਾ ਕੋਈ ਵੀ ਘਰੋਂ ਨਹੀ ਨਿਕਲਿਆ।ਪ੍ਰਸਾਸਨ ਵਲੋਂ ਜਨਤਾ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਪ੍ਰਸਾਸਨ ਵਲੋਂ ਅਨਾਊਂਸਮੈਂਟ ਹੋਈ ਕਿ ਵਿਦੇਸ਼ ਤੋ ਆ ਕੇ ਰਹਿਣ ਵਾਲੇ ਵਿਅਕਤੀਆਂ ਸਬੰਧੀ ਸਿਹਤ ਵਿਭਾਗ, ਪੁਲਿਸ ਪ੍ਰਸਾਸ਼ਨ ਜਾਂ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਜਾਵੇ।

Leave a Reply

Your email address will not be published. Required fields are marked *