ਕਾਬੁਲ ਵਿਚ ਗੁਰਦੁਆਰੇ ਅੰਦਰ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਬਾਰੀ, 4 ਮੌਤਾਂ

ਅਫਗਾਨਿਸਤਾਨ ਦੀ ਰਾਜਧਾਨੀ ਦੇ ਪੁਰਾਣੇ ਸ਼ਹਿਰ ਦੇ ਵਿਚਕਾਰ ਸਥਿਤ ਗੁਰੂਘਰ ਵਿਚ ਦਾਖਲ ਹੋ ਕੇ ਬੁੱਧਵਾਰ ਨੂੰ ਇੱਕ ਬੰਦੂਕਧਾਰੀ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਇਥੋਂ ਦੇ ਇਕ ਸਿੱਖ ਸਾਂਸਦ ਨੇ ਇਹ ਜਾਣਕਾਰੀ ਦਿੱਤੀ ਹੈ। ਜਿਕਰਯੋਗ ਹੈ ਕਿ ਸਿੱਖ ਭਾਈਚਾਰੇ ਦੀ ਇਥੇ ਕਾਫੀ ਘੱਟ ਗਿਣਤੀ ਹੈ। ਅਫਗਾਨਿਸਤਾਨ ਦੇ ਸਮੁੱਚੇ ਪ੍ਰਬੰਧਕਾਂ ਨੇ ਕਿਹਾ ਕਿ ਪੁਲਿਸ ਘਟਨਾ ਸਥਾਨ ‘ਤੇ ਪਹੁੰਚੀ ਹੈ ਪਰ ਗੋਲੀਬਾਰੀ ਅਜੇ ਜਾਰੀ ਹੈ।
ਸਾਂਸਦ ਨਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਜਦੋਂ ਹਮਲਾ ਹੋਇਆ ਤਾਂ ਅਸੀਂ ਗੁਰੂ ਘਰ ਦੇ ਨੇੜੇ ਸੀ ਤੇ ਉਹ ਭੱਜ ਕੇ ਉਥੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਹਮਲੇ ਵਿਚ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਹਮਲੇ ਦੀ ਜਿੰਮੇਵਾਰੀ ਅਜੇ ਕਿਸੇ ਨੇ ਨਹੀਂ ਲਈ ਹੈ। ਹਾਲਾਂਕਿ ਇਸ ਮਹੀਨੇ ਦੀ ਸ਼ੁਰੂਆਤ ਇਸਲਾਮਿਕ ਸਟੇਟ ਦੇ ਇਕ ਸੰਗਠਨ ਨੇ ਕਾਬੁਲ ਦੇ ਘੱਟ ਗਿਣਤੀ ਸ਼ਿਆ ਮੁਸਲਮਾਨਾਂ ਉਤੇ ਹਮਲਾ ਕੀਤਾ ਸੀ। ਜਿਸ ਵਿਚ 32 ਲੋਕਾਂ ਦੀ ਮੌਤ ਹੋ ਗਈ। ਇਸ ਮੁਲਕ ਵਿਚ ਘੱਟ ਗਿਣਤੀਆਂ ਨੂੰ ਹਮੇਸ਼ਾਂ ਖਤਰਾ ਬਣਿਆ ਹੋਇਆ ਹੈ।