ਦੁਸਰਨਾ ਪਿੰਡ ਦੇ ਨੌਜਵਾਨਾਂ ਨੇ ਸਪਰੇਅ ਕਰਕੇ ਪਿੰਡ ਨੂੰ ਕੀਤਾ ਸੈਨੀਟਾਇਜ਼

ਨੌਜਵਾਨ ਸਪਰੇਅ ਕਰਦੇ ਹੋਏ।

ਪੰਜਾਬ ਅਪ ਨਿਊਜ਼ ਬਿਊਰੋ : ਪੂਰੇ ਵਿਸ਼ਵ ਭਰ ਵਿੱਚ ਕਰੋਨਾ ਵਾਇਰਸ ਨੇ ਆਪਣੇ ਪੈਰ ਪੂਰੇ ਪਸਾਰ ਲਏ ਹਨ।ਜਿਸ ਕਰਕੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ  ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਲਈ ਮਜ਼ਬੂਰ ਹੋਣਾ ਪੈ ਗਿਆ।ਇਸ ਬਿਮਾਰੀ ਤੋਂ ਬਚਣ ਲਈ ਹਰ ਪਾਸੇ ਹਰ ਖੇਤਰ ਨੂੰ ਸੈਨੇਟਾਇਜ਼ ਕੀਤਾ ਜਾ ਰਿਹਾ ਹੈ।ਅੱਜ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨੇੜਲੇ ਪਿੰਡ ਦੁਸਾਰਨਾ ਅਤੇ ਦੁਸਾਰਨਾ ਕਲੋਨੀ ਵਿਖੇ ਸਾਬਕਾ ਸਰਪੰਚ ਸ਼ੇਰ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਦੇ ਨੌਜਵਾਨ ਯੂਥ ਵਰਕਰਾਂ ਵੱਲੋਂ ਪਿੰਡ ਦੇ ਘਰ ਘਰ ਜਾਕੇ ਹਰ ਗਲ਼ੀ ਤੇ ਸਕੂਲ ਵਿੱਚ ਅਤੇ ਪਿੰਡ ਦੇ ਆਲੇ ਦੁਆਲੇ ਸੈਨੇਟਾਇਜ਼ਰ ਸਪਰੇਅ ਕੀਤਾ ਗਿਆ।ਉਨ੍ਹਾਂ ਨੇ ਦੱਸਿਆ ਕਿ ਇਹ ਸੈਨੇਟਾਇਜ਼ਰ ਸਪਰੇਅ ਉਹ ਆਪਣੇ ਵੱਲੋਂ ਕਰਵਾ ਰਹੇ ਹਨ। ਨੌਜਵਾਨਾਂ ਵਲੋਂ ਕੀਤੇ ਇਸ ਉਪਰਾਲੇ ਲਈ ਪਿੰਡ ਦਾ ਹਰ ਵਸਨੀਕ ਸ਼ਲਾਘਾ ਕਰ ਰਿਹਾ ਹੈ।ਇਸ ਮੌਕੇ ਉੱਤੇ ਸ਼ੇਰ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਯੂਥ ਮੈਂਬਰ ਲਖਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਰਘਬੀਰ ਸਿੰਘ, ਸਿਮਰਨਜੀਤ ਸਿੰਘ, ਅਜੈ, ਰਵੀ, ਹਰਮਨ ਸਿੰਘ, ਬਲਜੀਤ ਸਿੰਘ, ਜਗਪ੍ਰੀਤ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਮਲਪ੍ਰੀਤ ਸਿੰਘ, ਅਕਾਸ਼ਦੀਪ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *