ਕੁਰਾਲੀ ਦੇ ਥਾਣਾ ਮੁਖੀਆਂ ਨੇ ਲੋਕਾਂ ਨੂੰ ਕੀਤੀ ਘਰ ਰਹਿਣ ਦੀ ਅਪੀਲ

0

ਥਾਣਾ ਮੁਖੀ ਸਿਟੀ ਕੁਲਵੰਤ ਸਿੰਘ ਤੇ ਥਾਣਾ ਮੁਖੀ ਸਦਰ ਬਲਜੀਤ ਸਿੰਘ ਵਿਰਕ।

ਪੰਜਾਬ ਅਪ ਨਿਊਜ਼ ਬਿਊਰੋ : ਕੋਰੋਨਾ ਵਾਇਰਸ ਇਕ ਖਤਰਨਾਕ ਬਿਮਾਰੀ ਹੈ। ਮਾਹਿਰਾਂ ਦੀ ਰਾਏ ਅਨੁਸਾਰ ਇਹ ਵਾਇਰਸ ਇਕ ਪੀੜਤ ਇਨਸਾਨ ਦੇ ਦੂਜੇ ਇਨਸਾਨ ਦੇ ਨੇੜੇ ਆਉਣ ਨਾਲ ਦੂਜੇ ਇਨਸਾਨ ਨੂੰ ਵੀ ਆਪਣੀ ਗ੍ਰਿਫਤ ਵਿੱਚ ਲੈ ਲੈਂਦਾ ਹੈ ਸੋ ਇਸ ਦੇ ਵਾਧੇ ਨੂੰ ਰੋਕਣ ਲਈ ਇਸ ਵਾਇਰਸ ਦੀ ਚੇਨ ਨੂੰ ਤੋੜਨਾਂ ਜਰੂਰੀ ਹੈ । ਇਸੇ ਚੇਨ ਨੂੰ ਤੋੜਨ ਦੇ ਮਨੋਰਥ ਨਾਲ ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਵਿਚ ਕਰਫ਼ਿਊ ਲਗਾ ਦਿੱਤਾ ਗਿਆ ਹੈ। ਇਸ ਲਈ ਲੋਕਾਂ ਨੂੰ ਆਪਣੇ ਘਰਾਂ ‘ਚ ਰਹਿਣ ਦੀ ਲੋੜ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਚ.ਓ. ਸਿਟੀ ਕੁਲਵੰਤ ਸਿੰਘ ਅਤੇ ਐਸ ਐਚ ਓ ਸਦਰ ਬਲਜੀਤ ਸਿੰਘ ਵਿਰਕ ਨੇ ਇਸ ਨਾ ਮੁਰਾਦ ਵਾਇਰਸ ਨੂੰ ਜੜੋਂ ਖਤਮ ਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਬਿਨ੍ਹਾਂ ਕਿਸੇ ਜਰੂਰੀ ਕੰਮ ਦੇ  ਆਪਣੇ ਘਰੋਂ ਬਾਹਰ ਨਾ ਨਿਕਲੇ ਜੇ ਕੋਈ ਵਿਅਕਤੀ ਬੇਮਤਲਬ ਘੁੰਮਦਾ ਦੇਖਿਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਲੋਕਾਂ ਨੂੰ ਇਨ੍ਹਾਂ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।

About Author

Leave a Reply

Your email address will not be published. Required fields are marked *

You may have missed