ਪੰਜਾਬ ਦੇ ਰੋਪੜ ਜਿਲ੍ਹੇ ਵਿਚ ਦਿੱਤੀ ਕਰੋਨਾ ਨੇ ਦਸਤਕ।

ਪੰਜਾਬ ਅਪ ਨਿਊਜ਼ ਬਿਊਰੋ: ਕਰੋਨਾ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਅੱਜ ਜਿਥੇ ਪੰਜਾਬ ਵਿੱਚ ਕਰੋਨਾ ਦੀ ਗਿਣਤੀ ਵਧ ਕੇ 53 ਹੋ ਗਈ ਹੈ ਉੱਥੇ ਹੀ ਅੱਜ ਰੋਪੜ ਦੇ ਪਿੰਡ ਚਤਾਮਲ਼ੀ ਦੇ ਸਰਪੰਚ ਦੇ ਘਰ ਇੱਕ ਕਰੋਨਾ ਦਾ ਕੇਸ ਸਾਹਮਣੇ ਆਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸ ਐਮ ਉ ਕੁਰਾਲੀ ਨੇ ਦੱਸਿਆ ਕਿ ਉਕਤ ਵਿਅਕਤੀ ਜਿਸਦਾ ਨਾਮ ਮੋਹਨ ਸਿੰਘ ਹੈ ਅਤੇ ਉਮਰ 55 ਸਾਲ ਹੈ ਜਿਸਦੀ ਰਿਪੋਰਟ ਅੱਜ ਪੋਜ਼ੀਟਿਵ ਆਈ ਹੈ ਜਿਸਦੀ ਪੁਸਟੀ ਬਾਅਦ ਵਿਚ ਰੋਪੜ ਦੇ ਡੀ ਸੀ ਮੈਡਮ ਸੋਨਾਲੀ ਗਿਰੀ ਨੇ ਵੀ ਦਿੱਤੀ ਓਹਨਾ ਕਿਹਾ ਕਿ ਇਹ ਵਿਅਕਤੀ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ੍ਹ ਚ ਪਹਿਲਾਂ ਤੋਂ ਹੀ ਦਾਖਲ ਸੀ।ਸਿਹਤ ਵਿਭਾਗ ਨੇ ਪਿੰਡ ਸੀਲ ਕਰਕੇ ਮਰੀਜ਼ ਦੇ ਪਰਿਵਾਰਕ ਮੈਬਰਾਂ ਅਤੇ ਨੇੜਲੇ ਸਬੰਧੀਆਂ ਨੂੰ ਇਕਾਂਤਵਾਸ ਕਰਨ ਦੀ ਪਰਕਿਰਿਆ ਅਰੰਭ ਦਿੱਤੀ ਹੈ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਨੇ ਸਬੰਧਿਤ ਪਿੰਡ ਅਤੇ ਇਲਾਕਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਅਤੇ ਕਿਸੇ ਕਿਸਮ ਦੀ ਅਫਵਾਹ ਤੋਂ ਬਚਣ ਦੀ ਤਾਕੀਦ ਕੀਤੀ ਹੈ।। ਇਸ ਵਿਚ ਜੋਂ ਵੀ ਹੋਰ ਤਾਜ਼ਾ ਖਬਰ ਆਏਗੀ ਤੁਹਾਡੇ ਤਕ ਪਹੁੰਚਦੀ ਕੀਤੀ ਜਾਏਗੀ।