ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਹਨ ਏ ਐਸ ਆਈ ਰੰਧਾਵਾ

ਰਾਮਾਂ ਮੰਡੀ ਬਲਬੀਰ ਸਿੰਘ ਬਾਘਾ ।ਕੋਰੋਨਾ ਵਾਇਰਸ ਮਹਾਮਾਰੀ ਨੂੰ ਮੁੱਖ ਰੱਖਦਿਆਂ ਅੱਜ ਲੋਕਾਂ ਤੇ ਬਣੀ ਇਸ ਬਿਮਾਰੀ ਦੇ ਤਹਿਤ ਏ ਐੱਸਆਈ ਰੰਧਾਵਾ ਸਿੰਘ ਆਪਣੀ ਡਿਊਟੀ ਅੱਜ ਰਾਮਾਂ ਥਾਣੇ ਅੰਦਰ ਤਨਦੇਹੀ ਨਾਲ ਨਿਭਾ ਰਹੇ ਹਨ ਇੱਥੇ ਵਰਣਯੋਗ ਹੈ ਕਿ ਸਰਦਾਰ ਰੰਧਾਵਾ ਪਹਿਲਾਂ ਥਾਣਾ ਰਾਮਾਂ ਅੰਦਰ ਮੁੱਖ ਮੁਨਸ਼ੀ ਦੀ ਡਿਊਟੀ ਬੜੀ ਇਮਾਨਦਾਰੀ ਨਾਲ ਨਿਭਾ ਚੁੱਕੇ ਹਨ । ਤੇ ਉਨ੍ਹਾਂ ਵੱਲੋਂ ਦਿੱਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਉਨ੍ਹਾਂ ਨੂੰ ਉੱਚ ਪਦਵੀ ਨਵਾਜ ਕੇ ਏ ਐੱਸ ਆਈ ਦੇ ਸਟਾਰ ਲਾ ਕੇ ਮੁੜ ਰਾਮਾਂ ਥਾਣਾ ਅੰਦਰ ਹੀ ਡਿਊਟੀ ਦੇ ਦਿੱਤੀ ਹੈ । ਤੇ ਅੱਜ ਇਸ ਬਿਮਾਰੀ ਦੀ ਦੁੱਖ ਦੀ ਘੜੀ ਅੰਦਰ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿੰਦੇ ਡਿਊਟੀ ਨੂੰ ਤਨਦੇਹੀ ਨਾਲ ਨਿਭਾ ਰਹੇ ਹਨ । ਆਮ ਜਨਤਾ ਦੀ ਸੇਵਾ ਅੰਦਰ ਲੱਗੇ ਹੋਏ ਹਨ ਥਾਣਾ ਮੁਖੀ ਸਰਦਾਰ ਹਰਨੇਕ ਸਿੰਘ ਦੇ ਮੁਤਾਬਿਕ ਰੰਧਾਵਾ ਸਾਹਿਬ ਆਪਣੀ ਡਿਊਟੀ ਤੇ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ। ਜਿਸ ਕਰਕੇ ਇਮਾਨਦਾਰੀ ਦੀ ਇਲਾਕੇ ਭਰ ਅੰਦਰ ਪ੍ਰਸੰਸਾ ਹੋ ਰਹੀ ਹੈ ਤੇ ਰਾਮਾਂ ਥਾਣਾ ਦੇ ਅਧੀਨ ਆਉਂਦੇ ਪਿੰਡਾਂ ਅੰਦਰ ਇਸ ਦੀ ਇਮਾਨਦਾਰੀ ਦੀ ਧਾਕ ਜੰਮੀ ਹੋਈ ਹੈ ਇੱਥੇ ਮਜ਼ਦੂਰ ਸ਼ਕਤੀ ਪਾਰਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਪੁਲਿਸ ਮਹਿਕਮੇ ਅੰਦਰ ਇਹੋ ਜਿਹੇ ਇਮਾਨਦਾਰ ਅਫਸਰ ਘੱਟ ਹੀ ਨਜ਼ਰ ਆਉਂਦੇ ਹਨ ਰੰਧਾਵਾ ਸਾਹਿਬ ਦਿਨ ਰਾਤ ਆਪਣੀ ਡਿਊਟੀ ਬੜੀ ਹੀ ਮੁਸਤੈਦੀ ਨਾਲ ਨਿਭਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ।