ਮੱਧ ਵਰਗੀਆ ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ ਫਿਕਰ ।

ਰਾਮਾਂ ਮੰਡੀ ਬਲਬੀਰ ਸਿੰਘ ਬਾਘਾ । ਲੱਗੇ ਕਰਫਿਊ ਕਾਰਨ ਹੁਣ ਸਭ ਤੋ ਵੰਡੀ ਮਾਰ ਮੱਧ ਵਰਗੀ ਲੋਕਾਂ ਨੂੰ ਝੱਲਣੀ ਪੈ ਰਹੀ ਹੈ । ਪੰਜਾਬ ਚ ਆੲੇ ਦਿਨ ਵੱਧ ਰਹੇ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਕਾਰਨ ਹਰ ਵਿਅਕਤੀ ਅੰਦਰ ਖੋਫ ਪੈਂਦਾ ਹੋ ਰਿਹਾ ਹੈ ਅਤੇ ਹੁਣ ਮੱਧ ਵਰਗੀ ਲੋਕਾਂ ਨੂੰ ਇਹ ਡਰ ਸਤਾ ਰਿਹਾ ਹੈ ਜੇਕਰ ਇਸ ਲੱਗੇ ਕਰਫਿਊ ਦੀ ਮਿਆਦ ਅੱਗੇ ਹੋਰ ਵੱਧ ਗਈ ਤਾਂ ਸਾਡੇ ਬੰਦ ਹੋੲੇ ਕਾਰੋਬਾਰ ਦੇ ਖੁੱਲਣ ਦੀ ਵੀ ਕੋਈ ਆਸ ਨਹੀਂ ਹੋਵੇਗੀ ।ਉਨ੍ਹਾਂ ਕਿਹਾ ਕਿ ਸਾਨੂੰ ਹੁਣ ਇਹ ਡਰ ਸਤਾਉਣ ਲੱਗਾ ਹੈ ਕਿ ਜੇਕਰ ਸਾਡੇ ਕਾਰੋਬਾਰ ਦਾ ਕੀ ਬਣੇਗਾ ਜਦਕਿ ਸਰਕਾਰ ਵੱਲੋਂ ਸਾਨੂੰ ਇਸ ਔਖੀ ਘੜੀ ਵਿੱਚ ਕਿਸੇ ਵੀ ਤਰ੍ਹਾਂ ਦੀ ਰਾਹਤ ਛੋਟ ਦੇਣ ਦੀ ਬਜਾਏ ਉਲਟਾ ਸਾਨੂੰ ਆਨਲਾਈਨ ਬਿੱਲ ਭੇਜ ਕੇ ਭਰਨ ਲਈ ਕਿਹਾ ਜਾ ਰਿਹਾ ਹੈ ਹਰ ਦਿਨ ਹੋਣ ਵਾਲੀ ਆਮਦਨ ਦੇ ਬੰਦ ਹੋ ਜਾਣ ਕਾਰਨ ਬਹੁਤੇ ਮੱਧ ਵਰਗੀ ਲੋਕ ਅੰਦਰੋਂ ਅੰਦਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਏ ਹਨ ਅਤੇ ਕਹਿ ਰਹੇ ਹਨ ਕਿ ਜਨਰਲ ਵਰਗ ਨਾਲੋਂ ਤਾਂ ਰੱਬ ਸਾਨੂੰ ਗਰੀਬ ਵਰਗ ਦੇ ਹੀ ਜਨਮ ਦੇ ਦਿੰਦਾ ਤਾਂ ਜੋ ਸਾਨੂੰ ਸਰਕਾਰਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤਾਂ ਪਹਿਲ ਦੇ ਆਧਾਰ ਤੇ ਮਿਲ ਜਾਂਦੀਆਂ ਉਹ ਕਹਿ ਰਹੇ ਹਨ ਕਿ ਜਦੋਂ ਸਰਕਾਰਾਂ ਨੇ ਆਪਣੇ ਸਵਾਰਥ ਲਈ ਕੋਈ ਰੈਲੀ ਕਰਨੀ ਹੁੰਦੀ ਹੈ ਤਾਂ ਉਨ੍ਹਾਂ ਵੱਲੋਂ ਆਪਣੇ ਭੱਠੀਆਂ ਨੂੰ ਭਾਰੀ ਇਕੱਠ ਦਿਖਾਉਣ ਲਈ ਬੱਸਾਂ ਭਰ ਕੇ ਲਿਆਉਣ ਲਈ ਕਿਹਾ ਜਾਂਦਾ ਹੈ ।ਉਸ ਸਮੇਂ ਸਰਕਾਰਾਂ ਵੱਲੋ ਕਿਉਂ ਨਹੀਂ ਜਾਤਾ ਪਾਤਾਂ ਨੂੰ ਦੇਖਿਆ ਜਾਂਦਾ ਤੇ ਹੁਣ ਸਾਨੂੰ ਸਹੂਲਤਾਂ ਦੇਣ ਦੀ ਬਜਾਏ ਇਹ ਕਹਿ ਕੇ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਕਿ ਛੱਡੋ ਇਹ ਲੋਕ ਤਾਂ ਜਨਰਲ ਵਰਗ ਨਾਲ ਸਬੰਧਿਤ ਹਨ । ਲੋੜ ਹੈ ਸਾਡੀਆਂ ਸਰਕਾਰਾਂ ਨੂੰ ਵਿਦੇਸ਼ੀ ਸਰਕਾਰਾਂ ਵਾਂਗ ਸਭ ਵਰਗਾਂ ਦੇ ਲੋਕਾਂ ਨੂੰ ਇੱਕੋ ਜਿਹਾ ਸਮਝ ਕੇ ਸਹੂਲਤਾਂ ਦੇਣ ਦੀ ।ਉਹ ਕਹਿ ਰਹੇ ਹਨ ਕਿ ਸਰਕਾਰੀ ਨੌਕਰੀਆਂ ਵਾਲਿਆਂ ਦੇ ਮੋਟੀਆਂ ਤਨਖਾਹਾਂ ਨਾਲ ਜ਼ਮੀਨਾਂ ਜਾਇਦਾਦਾਂ ਵਾਲਿਆਂ ਤੇ ਹੋਈਆਂ ਚੰਗੀਆਂ ਫਸਲਾਂ ਨਾਲ ਅਤੇ ਗ਼ਰੀਬ ਵਰਗ ਦੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਨਾਲ ਚੁੱਲ੍ਹੇ ਵੱਲ ਰਹੇ ਹਨ ਪਰ ਮੱਧ ਵਰਗ ਦੇ ਲੋਕ ਕਿੱਥੇ ਜਾਣ ਜਿਨ੍ਹਾਂ ਦੇ ਬੰਦ ਹੋਏ ਕਾਰੋਬਾਰ ਦੇ ਕਾਰਨ ਬਲਦੇ ਚੁੱਲੇ ਹੁਣ ਠੰਢੇ ਹੁੰਦੇ ਜਾ ਰਹੇ ਹਨ ।