ਜਨਤਕ ਥਾਵਾਂ ਨੂੰ ਸੈਨੀਟਾਇਜ਼ ਕਰਨ ਲਈ ਬੀਬਾ ਬਾਦਲ ਨੇ ਲਿਆ ਪ੍ਰਣ ਹਰ ਹਲਕੇ *ਚ ਭੇਜ਼ੀ ਹਜ਼ਾਰਾਂ ਲੀਟਰ ਦਵਾਈ

0

ਬੁਢਲਾਡਾ ,ਅਮਨ ਆਹੂਜਾ: ਕਰੋਨਾ ਵਾਇਰਸ ਦੇ ਇਤਿਆਤ ਵਜੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਦੇ ਵਿਧਾਨ ਸਭਾ ਖੇਤਰਾਂ ਵਿੱਚ ਜਨਤਕ ਥਾਵਾਂ ਨੂੰ ਸੈਨੀਟਾਇਜ਼ ਕਰਨ ਲਈ ਹਜ਼ਾਰਾਂ ਲੀਟਰ ਦਵਾਈ ਭੇਜੀ ਗਈ. ਜਿਸ ਤਹਿਤ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਨਗਰ ਕੋਸਲ ਦੇ ਪ੍ਰਧਾਨ ਕਾਕਾ ਕੋਚ, ਕਰਮਜੀਤ ਸਿੰਘ ਮਾਘੀ, ਹਨੀ ਚਹਿਲ, ਜ਼ਸਪਾਲ ਬੱਤਰਾ, ਜੱਸੀ ਪ੍ਰੀਤ ਪੈਲਿਸ ਆਦਿ ਨੌਜਵਾਨਾਂ ਦੀ ਟੀਮ ਵੱਲੋਂ ਸ਼ਹਿਰ ਅੰਦਰ ਬੈਂਕ, ਗਊਸ਼ਾਲਾਵਾ, ਬੀ ਡੀ ਪੀ ਓ ਦਫਤਰ, ਸ਼ਮਸ਼ਾਨ ਘਾਟਾਂ ਸਮੇਤ ਦੋ ਦਰਜਨ ਤੋਂ ਵੱਧ ਜਨਤਕ ਅਦਾਰਿਆਂ ਵਿੱਚ ਦਵਾਈ ਦਾ ਛਿੜਕਾਅ ਕਰਕੇ ਸੈਨੀਟਾਇਜ਼ ਕੀਤਾ ਗਿਆ. ਉਨ੍ਹਾਂ ਕਿਹਾ ਕਿ ਅਨਾਜ ਮੰਡੀਆਂ ਵਿੱਚ ਵੀ ਦਵਾਈ ਦਾ ਛਿੜਕਾਅ ਕੀਤਾ ਜਾਵੇਗਾ. ਉਨ੍ਹਾਂ ਕਿਹਾ ਕਿ ਲੋੜ ਪੈਣ ਤੇ ਸ਼ੋ੍ਰਮਣੀ ਅਕਾਲੀ ਦਲ(ਬ) ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ. ਗਰੀਬ ਲੋੜਵੰਦ ਲੋਕਾ ਤੱਕ ਰਾਸ਼ਨ, ਲੰਗਰ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ. ਇਸ ਤੋਂ ਇਲਾਵਾ ਗਊੂਸ਼ਾਲਾਵਾ ਲਈ ਹਰੇ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ.

About Author

Leave a Reply

Your email address will not be published. Required fields are marked *

You may have missed