ਹੇੈਲਿਫ ਲਾਇਨ ਸੁਸਾਇਟੀ ਵੱਲੋਂ ਦੋ ਐਮਬੂਲੈਂਸ ਦੀ ਸੇਵਾ ਸ਼ੁਰੂ ਕੀਤੀ

ਸੇਵਾ ਵਿਚ ਲਗਾਈਆਂ ਐਮਬੂਲੈਂਸ
ਰਾਮਾਂ ਮੰਡੀ ਬਲਬੀਰ ਸਿੰਘ ਬਾਘਾ : ਰਾਮਾਂ ਮੰਡੀ ਅੰਦਰ ਇੱਕੋ ਇੱਕ ਇਹੋ ਜਿਹੀ ਸੰਸਥਾ ਹੈ ,ਜਿਸ ਨੇ ਅੱਜ ਕੋਰੋਨਾ ਵਾਇਰਸ ਦੀ ਬਿਮਾਰੀ ਕਰਕੇ ਆਪਣੀਆਂ ਦੋਹੇ ਐਮਬੂਲੈਂਸ ਲੋਕਾਂ ਦੀ ਸੇਵਾ ਲਈ ਲਗਾ ਦਿੱਤੀਆਂ ਹਨ । ਤੇ ਨਾਲ -ਨਾਲ ਲੰਗਰ ਦੀ ਸੇਵਾ ਕਰਕੇ ਭੁੱਖਿਆ ਦੇ ਪੇਂਟ ਭਰ ਰਹੀ ਹੈ ,ਜਿਸ ਦੀ ਮਿਸਾਲ ਲੋਕ ਸੇਵਾ ਹਿਤ ਇਲਾਕੇ ਅੰਦਰ ਪ੍ਸ਼ੰਸਾ ਹੋ ਰਹੀ ਹੈ ਦੀਨ ਦੁਖੀਆਂ ਦੀ ਸੇਵਾ ਦਾ ਪ੍ਣ ਲੈਕੇ ਚੱਲੀ ਇਹ ਹੈਲਿਫ ਲਾਇਨ ਸੁਸਾਇਟੀ ਰਾਮਾਂ ਮੰਡੀ ਸ਼ਹਿਰ ਤੇ ਇਲਾਕੇ ਅੰਦਰ ਲੋਕਾਂ ਦੀ ਸੇਵਾ ਵਿੱਚ ਪੂਰੀ ਉੱਤਰ ਰਹੀ ਹੈ ਤੇ ਨਹਿਰਾਂ ਕੱਸੀਆਂ ਅੰਦਰ ਆਈਆ ਲਾਵਾਰਸ਼ ਲਾਸ਼ਾਂ ਦਾ ਸਸਕਾਰ ਕਰਕੇ ਇਲਾਕੇ ਅਤੇ ਸ਼ਹਿਰ ਅੰਦਰ ਬੱਲੇ -ਬੱਲੇ ਖੱਟ ਰਹੀ ਹੈ ।ਜਿਸ ਕਾਰਨ ਲੋਕ ਇਸ ਸੰਸਥਾ ਨੂੰ ਵੱਧ ਚੱੜਕੇ ਦਾਨ ਦਿੰਦੇ ਹਨ , ਤੇ ਉਹ ਦਾਨ ਦੀਨ ਦੁਖੀਆਂ ਨੂੰ ਸਹਾਰਾ ਦੇਣ ਲਈ ਵਰਤਿਆ ਜਾਂਦਾ ਹੈ । ਅੱਜ ਦੁੱਖ ਦੀ ਘੜੀ ਅੰਦਰ ਇਹ ਘਰ- ਘਰ ਜਾਕੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਮੁਹਈਆਂ ਕਰ ਰਹੇ ਹਨ । ਜਿਸ ਕਾਰਨ ਇਹ ਸੰਸਥਾ ਦੇ ਮੈਂਬਰ ਆਪਣੀ ਮੌਤ ਦੀ ਪ੍ਰਵਹ ਨਾ ਕਰਦੇ ਹੋੲ ਆਮ ਜਨਤਾ ਦੀ ਸੇੇਵਾ ਅੰਦਰ ਜੁਟੇ ਹੋਏ ਹਨ