ਬੀਬਾ ਬਾਦਲ ਵੱਲੋ ਜਨਤਕ ਥਾਵਾਂ ਨੂੰ ਸੈਨੀਟਾਇਜ਼ ਕਰਨ ਲਈ ਸਿਲਸਿਲਾ ਜਾਰੀ -ਕਾਕਾ ਕੋਚ

ਵੱਖ ਵੱਖ ਅਦਾਰਿਆਂ *ਚ ਛਿੜਕਾਅ ਕਰਦੇ ਹੋਏ ਅਕਾਲੀ ਕਾਰਕੁੰਨ.
ਬੁਢਲਾਡਾ ਅਮਨ ਆਹੂਜਾ): ਕਰੋਨਾ ਵਾਇਰਸ ਦੇ ਇਤਿਆਤ ਵਜੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਦੇ ਵਿਧਾਨ ਸਭਾ ਖੇਤਰਾਂ ਵਿੱਚ ਜਨਤਕ ਥਾਵਾਂ ਨੂੰ ਸੈਨੀਟਾਇਜ਼ ਕਰਨ ਲਈ ਹਜ਼ਾਰਾਂ ਲੀਟਰ ਦਵਾਈ ਭੇਜੀ ਗਈ. ਜਿਸ ਤਹਿਤ ਅੱਜ ਦੂਸਰੇ ਪੜਾਅ ਅਧੀਨ ਨਗਰ ਕੋਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ ਦੀ ਅਗਵਾਈ ਹੇਠ ਕਰਮਜੀਤ ਸਿੰਘ ਮਾਘੀ, ਹਨੀ ਚਹਿਲ, ਜ਼ਸਪਾਲ ਬੱਤਰਾ, ਜੱਸੀ ਪ੍ਰੀਤ ਪੈਲਿਸ ਆਦਿ ਨੌਜਵਾਨਾਂ ਦੀ ਟੀਮ ਵੱਲੋਂ ਵਾਰਡ ਨੰਬਰ 15, 16 ਅਤੇ ਜਨਤਕ ਥਾਵਾਂ ਤੇ ਸੈਨੀਟਾਇਜ਼ ਕੀਤਾ ਗਿਆ. ਉਨ੍ਹਾਂ ਕਿਹਾ ਕਿ ਲੋੜ ਪੈਣ ਤੇ ਸ਼ੋ੍ਰਮਣੀ ਅਕਾਲੀ ਦਲ(ਬ) ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ. ਗਰੀਬ ਲੋੜਵੰਦ ਲੋਕਾ ਤੱਕ ਰਾਸ਼ਨ, ਲੰਗਰ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ. ਇਸ ਤੋਂ ਇਲਾਵਾ ਗਊੂਸ਼ਾਲਾਵਾ ਲਈ ਹਰੇ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ.